featured

ਕੈਨੇਡਾ ਸਰਕਾਰ ਵੱਲੋਂ ਪੰਜਾਬੀ ਵਿਦਿਆਰਥੀਆਂ ਨੂੰ ਵੱਡੀ ਰਾਹਤ।

ਪੰਜਾਬ ਦੇ ਜਿਹੜੇ 700 ਦੇ ਕਰੀਬ ਵਿਦਿਆਰਥੀ ਕੁੱਝ ਸਮਾਂ ਪਹਿਲਾਂ ਕੈਨੇਡਾ ਦੀ ਧਰਤੀ ਤੇ ਪੜ੍ਹਾਈ ਕਰਨ ਵਾਸਤੇ ਗਏ ਸਨ ਅਤੇ ਉਥੇ ਪੜ੍ਹਾਈ ਪੂਰੀ ਕਰਨ ਮਗਰੋਂ ਜਦੋਂ ਉਨ੍ਹਾਂ ਨੇ ਅੱਗੇ ਵਧਣ ਲਈ ਆਪਣੀਆਂ ਫ਼ਾਈਲਜ਼ ਕੈਨੇਡਾ ਦੇ ਇਮੀਗ੍ਰੇਸ਼ਨ ਦਫ਼ਤਰ ਲਾਈਆਂ ਸੀ ਤਾਂ , ਉਦੋਂ ਕੈਨੇਡਾ ਦੇ ਵਲੋਂ ਵਿਦਿਆਰਥੀਆਂ ਦੀਆਂ ਫ਼ਾਈਲਜ਼ ਇਹ ਕਹਿ ਕੇ ਰੱਦ ਕਰ ਦਿੱਤੀਆਂ ਸੀ ਕਿ , ਜਿਹੜੇ ਵੀਜ਼ੇ ਤੇ ਉਹ ਕੈਨੇਡਾ ਆਏ ਹਨ , ਸੀ , ਉਹ ਵੀਜ਼ਾ ਤਾਂ ਠੀਕ ਹੈ , ਪਰ ਸਟੱਡੀ ਦੇ ਸਰਟੀਫਿਕੇਟ ਵਿਚ ਗੜਬੜੀ ਹੈ । ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੇ ਮੁਤਾਬਿਕ , ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਦੇਸ਼ ਲਈ ਕੀਤੇ ਜਾਂਦੇ ਯੋਗਦਾਨ ਦੀ ਕਦਰ ਕਰਦੀ ਹੈ ਤੇ ਉਹ ਘੁਟਾਲਿਆਂ ਦਾ ਸ਼ਿਕਾਰ ਹੋਏ ਪੀੜਤਾਂ ਦੇ ਨਾਲ ਹੈ ਤੇ ਹਰ ਕੇਸ ਦੀ ਘੋਖ ਕੀਤੀ ਜਾ ਰਹੀ ਹੈ । ਆਪਣੇ ਬਿਆਨ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਹ ਵੀ ਕਿਹਾ ਕਿ , ਸਰਕਾਰ ਸੰਸਥਾਵਾਂ ਦੇ ਨਾਲ ਮਿਲ ਕੇ ਐਪਲੀਕੇਸ਼ਨ ਵੇਲੇ ਦਿੱਤੇ ਪ੍ਰਵਾਨਗੀ ਪੱਤਰਾਂ ਦੀ ਘੋਖ ਕਰ ਰਹੀ ਹੈ । ਉਹ ਜਾਅਲੀ ਪ੍ਰਵਾਨਗੀ ਪੱਤਰ ਲੈਣ ਦੇ ਮਾਮਲਿਆਂ ਦੀ ਵੀ ਘੋਖ ਕਰ ਰਹੀ ਹੈ । ਅਸੀਂ ਦੋਸ਼ੀਆਂ ਦੀ ਪਛਾਣ ਕਰ ਰਹੇ ਹਾਂ ਤੇ ਪੀੜਤਾਂ ਨੂੰ ਜ਼ੁਰਮਾਨਾ ਨਹੀਂ ਲੱਗੇਗਾ । ਪੀੜਤਾਂ ਨੂੰ ਆਪਣੇ ਹਾਲਾਤ ਦੱਸਣ ਤੇ ਆਪਣੇ ਕੇਸ ਵਿਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ । ਦੱਸ ਦਈਏ ਕਿ , ਇਨ੍ਹਾਂ ਵਿਦਿਆਰਥੀਆਂ ਦਾ ਮਸਲਾ ਜਦੋਂ ਕੌਮਾਂਤਰੀ ਪੱਧਰ ਤੇ ਉੱਠਿਆ ਸੀ ਤਾਂ , ਉਸ ਵੇਲੇ ਕੈਨੇਡਾ ਵਿਚ ਤਾਂ ਵੱਖ ਵੱਖ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਇਆ ਹੀ ਸੀ , ਜਲੰਧਰ ਦੇ ਜਿਹੜੇ ਠੱਗ ਏਜੰਟ ਨੇ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਧੋਖਾ ਕੀਤਾ ਸੀ , ਉਹਦੇ ਖਿਲਾਫ਼ ਵੀ ਵੱਡੇ ਪੱਧਰ ਤੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਸੀ । ਜਲੰਧਰ ਪ੍ਰਸਾਸ਼ਨ ਦੇ ਵਲੋਂ ਸਖ਼ਤ ਐਕਸ਼ਨ ਲੈਂਦੇ ਹੋਏ , ਉਕਤ ਠੱਗ ਏਜੰਟ ਦਾ ਲਾਇਸੈਂਸ ਹੀ ਰੱਦ ਕਰ ਦਿੱਤਾ ਸੀ ।