ਗੌਰਮਿੰਟ ਟੀਚਰਜ਼ ਯੁਨੀਅਨ ਪੰਜਾਬ ਦੇ ਜਿਲਾ ਜਲੰਧਰ ਇਕਾਈ ਦੇ ਕੱਚੇ ਅਧਿਆਪਕਾਂ ਵੱਲੋ ਅੱਜ ਸਥਾਨਕ ਡੀ. ਸੀ. ਦਫਰਤ ਸਾਹਮਣੇ ਰੋਸ਼ ਮਜਾਰਾ ਕੀਤਾ ਗਿਆ।
ਜਲੰਧਰ, 4 ਜੂਨ (ਸ਼ੰਕਰ ਰਾਜਾ)-ਗੌਰਮਿੰਟ ਟੀਚਰਜ਼ ਯੁਨੀਅਨ ਪੰਜਾਬ ਦੇ ਜਿਲਾ ਜਲੰਧਰ ਇਕਾਈ ਦੇ ਕੱਚੇ ਅਧਿਆਪਕਾਂ ਵੱਲੋ ਅੱਜ ਸਥਾਨਕ ਡੀ. ਸੀ. ਦਫਰਤ ਸਾਹਮਣੇ ਰੋਸ਼ ਮਜਾਰਾ ਕੀਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਜੋਰਦਾਰ ਨਾਰਿਆਂ ਨਾਲ ਪ੍ਰਦਸ਼ਨ ਕੀਤਾ ਗਿਆ | ਇਸ ਮੌਕੇ ਤੇ ਵੱਡੀ ਗਿਣਤੀ ਵਿਚ ਅਧਿਆਪਕ ਮੌਜੂਦ ਸਨ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਮੰਗਾ ਨਾ ਮੰਨਣ ਕਾਰਨ ਅਤੇ ਸਰਕਾਰ ਵੱਲੋ ਆਪਣੇ ਵਾਇਦੇ ਪੂਰੇ ਨਾ ਕਰਨ ਕਰਕੇ ਬਹੁਤ ਰੋਸ ਸੀ | ਇਸ ਪ੍ਰਦਰਸ਼ਨ ਦੌਰਾਨ ਸਰਕਾਰ ਦੀਆਂ ਨਿਤੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ |