ਭਗਵੰਤ ਮਾਨ ਨੂੰ ‘ ਜੰਤਰੀ ’ ਭੇਟ ਕਰਨਗੇ ਕੱਚੇ ਮੁਲਾਜ਼ਮ ! ਤਾਂ ਜੋ ਸ਼ੁੱਭ ਤਾਰੀਕ ਕਢਵਾ ਕੇ ਰੈਗੂਲਰ ਦੇ ਆਰਡਰ ਜਾਰੀ ਕਰ ਦੇਣ।
ਅਕਸਰ ਹੀ ਅਸੀ ਸੁਣਦੇ ਤੇ ਦੇਖਦੇ ਆਏ ਹਾਂ ਕਿ ਜਦੋ ਵੀ ਕਿਸੇ ਨੇ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਸ਼ੁੱਭ ਤਾਰੀਕ ਦੇਖ ਕੇ ਕੰਮ ਕੀਤਾ ਜਾਂਦਾ ਹੈ । ਪਰ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਨਸੀਬ ਵਿਚ ਪਿਛਲੇ 15 ਸਾਲਾਂ ਵਿਚ ਕੋਈ ਸ਼ੁੱਭ ਤਾਰੀਕ ਨਹੀ ਆਈ । ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 ਸਤੰਬਰ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੈਬਨਿਟ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਅਤੇ ਐਲਾਨ ਕੀਤਾ ਕਿ ਜਲਦ ਹੀ ਇਹਨਾਂ ਨੂੰ ਰੈਗੂਲਰ ਦੇ ਆਰਡਰ ਦੇਵਾਗੇ ।