featured

ਕਾਂਸਲ ਸਕੂਲ ਨੇ ਬਹੁਤ ਧੂਮਧਾਮ ਨਾਲ ਮਨਾਇਆ ਅਜ਼ਾਦੀ ਦਿਹਾੜਾ।

ਐਸ ਏ ਐਸ ਨਗਰ 16 ਅਗੱਸਤ ( montysingh)ਸਰਕਾਰੀ ਐਲੀਮੈਂਟਰੀ ਸਕੂਲ ਕਾਂਸਲ ਵਿਖੇ 77 ਵਾਂ ਅਜ਼ਾਦੀ ਦਿਹਾੜਾ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਵਾਰਡ ਐਮ ਸੀ ਸ੍ਰੀਮਤੀ ਤਰਨਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਵਾਰਡ ਅੱਠ ਦੇ ਐਮ ਸੀ ਸ਼ੁਸ਼ੀਲ ਕੁਮਾਰ,ਇੰਨਰ ਵ੍ਹੀਲ ਕਲੱਬ ਚੰਡੀਗੜ ਵੱਲੋਂ ਮੇਘਾ ਯੂਟੀ ਫੈਡਰੇਸ਼ਨ ਚੰਡੀਗੜ ਦੇ ਜਨਰਲ ਸਕੱਤਰ ਗੋਪਾਲ ਜੋਸ਼ੀ ਵੱਲੋਂ ਤਿਰੰਗਾ ਲਹਿਰਾਇਆ ਗਿਆ।ਸਕੂਲ ਬੱਚਿਆਂ ਵੱਲੋਂ ਝੰਡੇ ਨੂੰ ਸਲਾਮੀ ਰਾਸਟਰੀ ਗਾਣ,ਮਾਸਟ ਪੀ.ਟੀ ਅਤੇ ਦੇਸ਼ ਭਗਤਾ ਨੂੰ ਸਮਰਪਿਤ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਨੁਕੜ ਨਾਟਕ ਰਾਹੀ ਨਸ਼ਾ ਰਹਿਤ ਸਮਾਜ ਉਸਾਰਣ ਦਾ ਹੋਕਾ ਦਿੱਤਾ ਗਿਆ।ਸਕੂਲ ਮੁਖੀ ਐਨ ਡੀ ਤਿਵਾੜੀ ਨੇ ਕਿਹਾ ਕਿ ਕਾਂਸਲ ਸਕੂਲ ਹਰ ਰਾਸਟਰੀ ਤਿਉਹਾਰ ਆਪਣੇ ਸਕੂਲ ਵਿੱਚ ਨਗਰਵਾਸੀਆਂ ਦੇ ਸਹਿਯੋਗ ਨਾਲ ਮਨਾਉਂਦਾ ਹੈ।ਅਸਲ ਅਜ਼ਾਦੀ ਲਈ ਜਾਗਰੂਕਤਾ ਜ਼ਰੂਰੀ ਹੈ ਅਤੇ ਜਾਗਰੂਕਤਾ ਲਈ ਸਿੱਖਿਆ ।ਇਸ ਲਈ ਸਿੱਖਿਆ ਦਾ ਪੱਧਰ ਜਿੰਨਾ ਜ਼ਿਆਦਾ ਵਧੀਆ ਹੋਵੇਗਾ,ਉਨਾ ਹੀ ਦੇਸ਼ ਦਾ ਅਸਲ ਲੋਕਤੰਤਰ ਹੋਵੇਗਾ।ਮੁੱਖ ਮਹਿਮਾਨ ਸ੍ਰੀਮਤੀ ਤਰਨਜੀਤ ਕੌਰ ਨੇ ਕਿਹਾ ਕਿ ਇਸ ਅਜ਼ਾਦੀ ਲਈ ਪੰਜਾਬ ਨੇ ਆਪਣਾ ਆਪਾਂ ਵਾਰਿਆ ਏ ਇਸ ਲਈ ਉਨ੍ਹਾਂ ਦੇਸ਼ ਭਗਤਾ ਦੀ ਕੁਰਬਾਨੀ ਦਾ ਸਦਾ ਦੇਸ਼ ਰਿਣੀ ਰਹੇਗਾ,ਉਹ ਸਦਾ ਸਾਡੇ ਮਨ ਵਿੱਚ ਵਸੇ ਰਹਿਣਗੇ ।ਯੂਟੀ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਜੋਸ਼ੀ ਨੇ ਕਿਹਾ ਕਿ ਸਹੀਦੇ ਆਜਮ ਸ.ਭਗਤ ਸਿੰਘ ਸਿੰਘ ਨੂੰ ਆਪਣੇ ਦੇਸ ਦੀ ਅਜ਼ਾਦੀ ਲਈ ਜਾਗਰੂਕ ਕਰਨ ਵਿੱਚ ਸਿੱਖਿਆ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਏ,ਇਸ ਲਈ ਕਿਤਾਬਾਂ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਇਸ ਲਈ ਸਕੂਲ ਅਧਿਆਪਕਾਂ ਵਿਦਿਆਰਥੀ ਨੂੰ ਪੜਨ ਦੀ ਚੇਟਕ ਜ਼ਰੂਰ ਲਗਾਉਣ,ਐਮ ਸੀ ਸ਼ੁਸ਼ੀਲ ਕੁਮਾਰ ਅਤੇ ਇੰਨਰ ਕਲੱਬ ਚੰਡੀਗੜ ਵੱਲੋਂ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ।ਰਵਨੀਤ ਬੈਂਸ ਸਮਾਜ ਸੇਵਕ ਵੱਲੋਂ ਸਕੂਲ ਅਤੇ ਵਿਦਿਆਰਥੀਆ ਦੀ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਕਿ ਬੈਂਸ ਪਰਿਵਾਰ ਸਦਾ ਸਕੂਲ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹਰ ਕਾਰਜ ਨਾਲ ਜੁੜਿਆ ਰਿਹਾ ਹੈ ਅੱਗੇ ਵੀ ਨਾਲ ਖੜੇਂਗਾ ।ਇਸ ਮੌਕੇ ਵਰਿਸਠ ਪੱਤਰਕਾਰ ਜੇ.ਕੇ ਬੱਤਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਟੇਜ ਦਾ ਸੰਚਾਲਨ ਮੈਡਮ ਕਵਿਤਾ ਨੇ ਬਖੂਬੀ ਕੀਤਾ ਇਸ ਮੌਕੇ ਸੈਂਟਰ ਇੰਚਾਰਜ ਨਵਾਂ ਗਾਂਓ ਕਰਮਜੀਤ ਸਿੰਘ,ਮਿਡਲ ਸਕੂਲ ਇੰਚਾਰਜ ਗੁਰਵਿੰਦਰ ਸਿੰਘ,ਅਨਾਮਿਕਾ ਤੁਲੀ,ਰਮਨਜੀਤ ਕੌਰ,ਗੁਰਪ੍ਰੀਤ ਕੌਰ,ਅਮਨਦੀਪ ਕੌਰ,ਰੀਨਾ,ਗੁਰੇਕ ਸਿੰਘ,ਕਮਲ ਕੁਮਾਰ ਟਾਂਡੀ,ਅਮਨਦੀਪ,ਧੀਰਜ ਕੁਮਾਰ,ਸਕੂਲ ਕਮੇਟੀ ਮੈਂਬਰ ਪਵਨ ਕੁਮਾਰ,ਸਤਾਨੀਸ ਸੁਰੀਨ ਸਮੇਤ ਸੈਂਟਰ ਨਵਾਂ ਗਾਂਓ ਦੇ ਸਮੂਹ ਅਧਿਆਪਕ ਮਾਸਟਰ ਜਸਵੰਤ ਸਿੰਘ ਪੰਜਾਬੀ ਮਾਸਟਰ ਅਜੇ ਕੁਮਾਰ ਅਤੇ ਨਗਰਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।