featured

*ਪੈਨਸ਼ਨਰਾਂ ਤੇ ਮੁਲਾਜ਼ਮਾਂ ਨੇ ਬਠਿੰਡਾ ਸ਼ਹਿਰੀ ਦੇ ਐਮ ਐਲ ਏ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਡਿਵੈਲਪਮੈਂਟ ਟੈਕਸ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਕੀਤਾ ਪਿੱਟ ਸਿਆਪਾ*???????????? *ਪੱਤਰ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ*????????

ਬਠਿੰਡਾ 26 ਜੂਨ (monty singh )ਅੱਜ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੋਂ ਬਾਅਦ ਪੈਨਸ਼ਨਰਾਂ ਤੋਂ ਹਰ ਮਹੀਨੇ 200 ਰੁਪਏ ਦਾ ਵਿਕਾਸ ਟੈਕਸ ਕੱਟਣ ਵਾਲੇ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਤੋਂ 2018 ਤੋ ਹੀ ਇਹ ਜਜੀਆ ਟੈਕਸ ਕੱਟਿਆ ਜਾ ਰਿਹਾ ਸੀ ਤੇ ਉਹ ਵਾਪਸ ਕਰਾਉਣ ਲਈ ਮੁਲਾਜਮ ਲਗਾਤਾਰ ਸੰਘਰਸ਼ ਕਰ ਰਹੇ ਸਨ। ਪਰ ਹੁਣ ਇਹ “ਖਾਸ਼ ਲੋਕਾਂ” ਦੀ ਸਰਕਾਰ ਨੇ ਪੈਨਸ਼ਨਰਾਂ ਤੇ ਵੀ ਇਹ ਜਜੀਆ ਥੋਪ ਕੇ ਆਪਣਾ ਕਾਰਪੋਰੇਟ ਪੱਖੀ ਅਕਸ ਦਿਖਾ ਦਿੱਤਾ ਹੈ।ਪੈਨਸ਼ਨਰ ਲਗਾਤਾਰ ਤਨਖ਼ਾਹ ਸੋਧ ਲਈ 2.59 ਦਾ ਫਾਰਮੂਲਾ ਲਾਗੂ ਕਰਵਾਉਣ, ਡੀ ਏ ਦਾ 119% ਬਕਾਇਆ ਅਤੇ ਦੋ ਕਿਸ਼ਤਾਂ ਉਡੀਕ ਰਹੇ ਸਨ। ਪੈਨਸ਼ਨਰਾਂ ਨਾਲ ਇਸ ਸਰਕਾਰ ਦੇ ਆਗੂਆਂ ਵੱਲੋਂ ਚੋਣਾਂ ਤੋਂ ਪਹਿਲਾਂ ਇਹ ਸਾਰੇ ਵਾਅਦੇ ਕੀਤੇ ਗਏ ਸਨ।ਪਰ ਵਾਅਦੇ ਨਿਭਾਉਣ ਦੀ ਥਾਂ ਸਰਕਾਰ ਨੇ ਮਾਰੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਇਸ਼ਤਿਹਾਰਬਾਜ਼ੀ ਤੇ ਉਤਰ ਆਈ ਹੈ ਤੇ ਨਿੱਤ ਨਵੇਂ ਚਲਿਤਰ ਕਰਕੇ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰ ਰਹੀ ਹੈ। ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਆਪਣੀ ਪਾਰਟੀ ਦੇ ਆਗੂਆਂ ਨੂੰ ਪਾਰਟੀ ਤੋਂ ਵੱਖ ਨਾ ਕਰਕੇ ਉਲਟ ਪ੍ਰਭਾਵ ਦੇ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਦਮਗਜ਼ੇ ਮਾਰੇ ਗਏ ਸਨ ਕਿ ਕਿਸੇ ਨੂੰ ਵੀ ਆਪਣੀਆਂ ਮੰਗਾਂ ਲਈ ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਣਗੇ।ਪਰ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਤੇ ਸਰਕਾਰ ਨਾਲ ਗੱਲ ਕਰਨ ਲਈ ਵੀ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ ਫਿਰ ਵੀ ਇਸ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕੋਈ ਮੰਗ ਨਹੀਂ ਮੰਨੀ ਤੇ ਮੰਗਾਂ ਮੰਨਣ ਦੀ ਥਾਂ ਉਲਟਾ ਡਿਵੈਲਪਮੈਂਟ ਟੈਕਸ ਕੱਟਣ ਲਈ ਪੱਤਰ ਜਾਰੀ ਕਰ ਦਿੱਤਾ ਹੈ। ਇਸ ਲਈ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ।ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਇਹ ਪੱਤਰ ਤਰੁੰਤ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸੇ ਲੜੀ ਦੇ ਤਹਿਤ ਅੱਜ ਹਲਕਾ ਭੁੱਚੋ ਮੰਡੀ ਦੇ ਸ਼ਹਿਰ ਗੋਨਿਆਣਾ ਵਿਖੇ ਵੀ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਮੌਕੇ ਤੇ ਮੱਖਣ ਸਿੰਘ ਖਣਗਵਾਲ ਪ ਸ ਸ ਫ, ਦਰਸ਼ਨ ਸਿੰਘ ਮੌੜ ਪੈਨਸ਼ਨਰ ਫਰੰਟ , ਗਗਨਦੀਪ ਸਿੰਘ ਭੁੱਲਰ ਪ ਸ ਸ ਫ ਵਿਗਿਆਨਕ,ਸਿਕੰਦਰ ਸਿੰਘ ਧਾਲੀਵਾਲ ਡੀ ਐਮ ਐਫ਼, ਮਨਜੀਤ ਸਿੰਘ ਧੰਜਲ ਪੀ ਐਸ ਪੀ ਸੀ ਐਲ ਪੈਨਸ਼ਨਰ,ਰਣਜੀਤ ਸਿੰਘ ਤੂਰ ਪੁਲੀਸ ਪੈਨਸ਼ਨਰ,ਨੈਬ ਸਿੰਘ ਕਿਸਾਨ ਆਗੂ, ਮਨਜੀਤ ਸਿੰਘ ਪ ਸ ਸ ਫ ਅਤੇ ਮਹਿੰਦਰਪਾਲ ਟੀ ਐਸ ਯੂ ਆਦਿ ਆਗੂ ਹਾਜ਼ਰ ਸਨ।

ਐਨ ਡੀ ਤਿਵਾੜੀ

7973689591