ਬੂਟਾ ਸਿੰਘ ਵਾਲਾ ਸਕੂਲ ਦੇ ਖਿਡਾਰੀਆ ਨੇ ਰਾਸ਼ਟਰੀ ਖੇਡਾਂ ਵਿਚ ਮਾਰੀਆ ਮੱਲਾ ਜਿੱਤੇ 5 ਸੋਨੇ ਸਮੇਤ 12 ਤਮਗੇ…
ਐਸ ਏ ਐਸ ਨਗਰ,09 ਜਨਵਰੀ ( Monty singh) ਨਵੀਂ ਦਿੱਲੀ ਵਿਖੇ ਤਾਲਕਟੋਰਾ ਇਨਡੋਰ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਰਾਸ਼ਟਰੀ ਰਵਾਇਤੀ ਕੁਸ਼ਤੀ ਚੈਪੀਅਨਸ਼ਿਪ ਵਿਚ ਸਸਸਸ. ਸਕੂਲ ਬੂਟਾ ਸਿੰਘ ਵਾਲਾ ਦੇ 9 ਪਹਿਲਵਾਨਾਂ ਨੇ ਪੰਜਾਬ ਰਾਜ ਵੱਲੋਂ ਭਾਗ ਲਿਆ ਅਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿਸੀਪਲ ਸ਼੍ਰੀਮਤੀ ਜਯੋਤੀ ਚਾਵਲਾ ਜੀ ਨੇ ਦੱਸਿਆ ਕਿ ਇਸ ਸਕੂਲ ਦੇ 9 ਪਹਿਲਵਾਨਾਂ ਨੇ ਬੈਲਟ ਰੇਸਲਿੰਗ ਅਤੇ ਮਾਸ ਰੇਸਲਿੰਗ ਵਿਚ ਭਾਗ ਲਿਆ । ਬੈਲਟ ਰੇਸਲਿੰਗ ਵਿਚ ਹਰਗੁਣ ਕੌਰ ਅੱਠਵੀਂ ਕਲਾਸ ਨੇ ਸੋਨੇ ਦਾ ਤਮਗਾ ਅਤੇ ਦਿਲਪ੍ਰੀਤ ਕੌਰ, ਕਮਲਜੀਤ ਕੌਰ ਬਾਰਵੀਂ (ਆਰਟਸ) ਅਤੇ ਸਿਮਰਨਜੀਤ ਕੌਰ ਬਾਰਵੀਂ (ਸਾਇੰਸ) ਤਿੰਨੋ ਨੇ ਚਾਂਦੀ ਦੇ ਤਮਗੇ ਅਤੇ ਮੁੰਡਿਆ ਵਿੱਚੋ ਰਮਨ ਕੁਮਾਰ ਦਸਵੀਂ ਕਲਾਸ ਨੇ ਸੋਨੇ ਦਾ ਤਮਗਾ , ਮੋਹਰਪਾਲ ਦਸਵੀਂ ਕਲਾਸ ਚਾਂਦੀ ਦਾ ਤਮਗਾ , ਹੁਸਨਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਦੋਵੇਂ ਬਾਰਵੀਂ (ਆਰਟਸ ) ਨੇ ਕਾਂਸੀ ਦੇ ਤਮਗੇ ਜਿੱਤੇ। ਇਸੇ ਤਰ੍ਹਾਂ ਮਾਸ ਰੇਸਲਿੰਗ ਵਿਚ ਦਿਲਪ੍ਰੀਤ ਕੌਰ ਬਾਰਵੀਂ (ਆਰਟਸ ) ਸਰਵਨ ਕੁਮਾਰ ਗਿਆਰਵੀਂ (ਕਾਮਰਸ ) ਅਤੇ ਮੋਹਰਪਾਲ ਦਸਵੀਂ ਤਿੰਨੋ ਨੇ ਸੋਨੇ ਦੇ ਤਮਗੇ ਜਿੱਤੇ ਤੇ ਸਿਮਰਨਜੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ । ਇਸ ਰਾਸ਼ਟਰੀ ਚੈਂਪੀਅਨਸ਼ਿੱਪ ਵਿਚ ਇਹਨਾ ਖਿਡਾਰੀਆ ਨੇ 5 ਸੋਨੇ ਦੇ 4 ਚਾਂਦੀ ਤੇ 3 ਕਾਂਸੀ ਦੇ ਕੁਲ 12 ਤਮਗੇ ਜਿੱਤੇ ਅਤੇ ਬੂਟਾ ਸਿੰਘ ਵਾਲਾ ਸਕੂਲ ਦਾ ਨਾਂ ਰਾਸ਼ਟਰੀ ਪੱਧਰ ਤੇ ਚਮਕਾਇਆ ਅਤੇ ਪ੍ਰਿੰਸੀਪਲ ਸ੍ਰੀਮਤੀ ਜਯੋਤੀ ਚਾਵਲਾ ਜੀ ਨੇ ਇਹ ਵੀ ਦੱਸਿਆ ਕਿ ਸਰੀਰਕ ਸਿੱਖਿਆ ਲੈਕਚਰਾਰ ਪ੍ਰਸ਼ੋਤਮ ਸੰਧੂ ਨੂੰ ਸ਼ਾਨਦਾਰ ਖੇਡ ਸੇਵਾਵਾਂ ਕਰਕੇ ਰਾਸ਼ਟਰੀ ਰਵਾਇਤੀ ਕੁਸ਼ਤੀ ਫੈਡਰੇਸ਼ਨ ਨੇ ਸ਼ਾਨਦਾਰ ਸਨਮਾਨ ਚਿੰਨ ਨਾਲ ਤਾਲਕਟੋਰਾ ਸਟੇਡੀਅਮ ਵਿਖੇ ਸਨਮਾਨ ਕੀਤਾ । ਏਥੇ ਜਿਕਰਯੋਗ ਹੈ ਕਿ ਲੈਕਚਰਾਰ ਸਰੀਰਕ ਸਿੱਖਿਆ ਪ੍ਰਸ਼ੋਤਮ ਸੰਧੂ ਨੇ ਹੁਣ ਤਕ ਇਸ ਸਕੂਲ ਦੇ 37 ਦੇ ਕਰੀਬ ਖਿਡਾਰੀਆ ਨੂੰ ਰਾਸ਼ਟਰੀ ਸਕੂਲ ਖੇਡਾਂ ਅਤੇ ਰਾਸ਼ਟਰੀ ਖੇਡਾਂ ਵਿਚ ਭਾਗ ਦਵਾ ਚੁੱਕੇ ਹਨ ਅਤੇ ਇਹਨਾਂ ਖੇਡਾਂ ਵਿਚ 8 ਸੋਨੇ 8 ਚਾਂਦੀ ਅਤੇ 15 ਕਾਂਸੀ ਦੇ ਤਮਗੇ ਜਿੱਤ ਚੁੱਕੇ ਹਨ । ਸਕੂਲ ਪੁੱਜਣ ਤੇ ਛੋਟੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਪ੍ਰਿੰਸੀਪਲ ਸਾਹਿਬਾ ਅਤੇ ਸਮੂਹ ਅਧਿਆਪਕ ਸਾਹਿਬਾਨਾ ਨੇ ਖਿਡਾਰੀਆ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਪ੍ਰਸ਼ੋਤਮ ਸੰਧੂ ਨੂੰ ਇਸ ਪ੍ਰਾਪਤੀ ਕਰਕੇ ਵਧਾਈ ਦਿੱਤੀ । ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਮੌਜੂਦ ਰਹੇ ।