ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ*

ਐਸ ਏ ਐਸ ਨਗਰ , 22 ਜੁਲਾਈ ( ) ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ । ਜਿਸ ਵਿੱਚ ਅਧਿਆਪਕਾਂ , ਵਿਦਿਆਰਥੀਆਂ ਅਤੇ ਸਕੂਲਾਂ ਦੇ ਮਸਲਿਆਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ । ਵਿਕਟੇਮਾਈਜੇਸ਼ਨਾਂ ਸਬੰਧੀ ਮੰਤਰੀ ਜੀ ਨੇ ਅਧਿਆਪਕਾਂ ਦੀ ਨਿੱਜੀ ਸੁਣਵਾਈ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ । ਆਗੂਆਂ ਵਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਸਭਿਆਚਾਰ , ਭਾਸ਼ਾ ਅਤੇ ਲੋੜਾਂ ਅਨੁਸਾਰ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ , ਸਿੱਖਿਆ ਵਿਭਾਗ ਵਿੱਚ ਵੱਖ – ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਭੇਜਣ ਦੀ ਮੰਗ ਕੀਤੀ ਗਈ । ਪਿਛਲੇ ਸਮੇਂ ਵਿੱਚ ਨਿਯਮਾਂ ਵਿੱਚ ਅਧਿਆਪਕ ਵਿਰੋਧੀ ਸੋਧਾਂ ਰੱਦ ਕਰਕੇ ਪਹਿਲੀ ਸਥਿਤੀ ਬਹਾਲ ਕਰਨ , ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦਿਆਂ ਐਸ ਐਲ ਏ ਸਮੇਤ ਹਰ ਕਾਡਰ ਦੀ ਪੇਅ ਪੈਰਿਟੀ ਬਹਾਲ ਕਰਨ , ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ , ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ , ਇੱਕੋ ਇਸ਼ਤਿਹਾਰ ਰਾਹੀਂ ਭਰਤੀ 180 ਈ ਟੀ ਟੀ ਅਧਿਆਪਕਾਂ ‘ ਤੇ ਪੰਜਾਬ ਦਾ ਸਕੇਲ ਲਾਗੂ ਕਰਨ , ਵਿਭਾਗ ਵਿੱਚੋਂ ਸਿੱਧੀ ਭਰਤੀ ਹੋਏ ਅਧਿਆਪਕਾਂ ਦਾ ਪਰਖ ਸਮਾਂ ਇੱਕ ਸਾਲ ਕਰਨ , 228 ਪੀ ਟੀ ਆਈਜ਼ ਨੂੰ ਮਿਡਲ ਸਕੂਲਾਂ ਵਿੱਚ ਵਾਪਸ ਭੇਜਣ , ਸੈਂਟਰ ਪੱਧਰ ‘ ਤੇ ਖੇਡ ਅਧਿਆਪਕ ਦੀ ਪੋਸਟ ਦੇਣ , ਹੈੱਡ ਟੀਚਰ ਦੀਆਂ 1704 ਪੋਸਟਾਂ ਸਮੇਤ ਵੱਖ – ਵੱਖ ਵਰਗਾਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ , ਸੈਂਟਰ ਪੱਧਰ ‘ ਤੇ ਡਾਟਾ ਐਂਟਰੀ ਓਪਰੇਟਰ ਦੇਣ , ਨਵੇਂ ਅੱਪਗਰੇਡ ਹੋਏ ਸਕੂਲਾਂ ਵਿੱਚ ਅਧਿਆਪਕ ਦੇਣ ਵੱਖ – ਵੱਖ ਵਰਗ ਦੀਆਂ ਤਰੱਕੀਆਂ 75:25 ਅਨੁਪਾਤ ਨਾਲ ਕਰਨ , ਜ਼ਿਲ੍ਹਾ ਸਿੱਖਿਆ ਅਫਸਰਾਂ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ , ਪ੍ਰਿੰਸੀਪਲਾਂ , ਹੈੱਡ ਮਾਸਟਰਾਂ , ਲੈਕਚਰਾਰ ਅਤੇ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਕਰਨ , ਸਕੂਲ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਇੱਕ ਤੋਂ ਵੱਧ ਸਟੇਸ਼ਨਾਂ ਦਾ ਚਾਰਜ ਨਾ ਦੇਣ , ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਮੋਰਚੇ ਦੇ ਸੁਝਾਵਾਂ ਅਨੁਸਾਰ ਹੱਲ ਕਰਨ , ਬਦਲੀ ਲਈ 2 ਸਾਲ ਦੀ ਠਹਿਰ ਦੀ ਸ਼ਰਤ ਖਤਮ ਕਰਨ , ਪਦਉਨਤ ਅਧਿਆਪਕਾਂ ‘ ਤੇ ਠਹਿਰ ਦੀ ਸ਼ਰਤ ਖਤਮ ਕਰਨ , ਬਾਹਰਲੀਆਂ ਯੂਨੀਵਰਸਿਟੀਆਂ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ , ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰਾਂ ਨੂੰ ਆਰਡਰ ਦੇਣ , ਡੀ ਪੀ ਆਈ ਪੱਧਰ ਦੇ ਅਧਿਕਾਰੀ ਵਿਭਾਗ ਵਿੱਚੋਂ ਲਗਾਉਣ , ਨਾਨ – ਟੀਚਿੰਗ ਤੋਂ ਟੀਚਿੰਗ ਕਾਡਰ ਦੀ ਪ੍ਰਮੋਸ਼ਨ ਲਈ ਟੈੱਟ ਤੋਂ ਛੋਟ ਦੇਣ , ਬ੍ਰਿਜ ਕੋਰਸ ਦੀ ਸ਼ਰਤ ਖਤਮ ਕਰਨ , ਪੀ ਐਸ ਐਮ ਐਸ ਰਾਹੀਂ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ , ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ , ਐਸ ਐਲ ਏ ਦੀ ਪੋਸਟ ਦਾ ਨਾਂ ਬਦਲਣ ਅਤੇ ਗਰੇਡ ਪੇਆ 3200 ਕਰਨ , 5178 ਅਧਿਆਪਕਾਂ ਨੂੰ ਬਣਦੇ ਸਮੇਂ ਤੋਂ ਰੈਗੂਲਰ ਕਰਕੇ ਬਣਦੀ ਤਨਖਾਹ ਜਾਰੀ ਕਰਨ , 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ , ਛੁੱਟੀਆਂ ਲਈ ਪਿਛਲੀ ਸੇਵਾ ਦਾ ਲਾਭ ਦੇਣ , ਵਿਦੇਸ਼ ਛੁੱਟੀ ‘ ਤੇ ਰੋਕ ਲਗਾਉਣ ਦਾ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ । ਮੀਟਿੰਗ ਵਿੱਚ ਬਲਜੀਤ ਸਿੰਘ ਸਲਾਣਾ , ਸੁਖਵਿੰਦਰ ਸਿੰਘ ਚਾਹਲ , ਸੁਰਿੰਦਰ ਕੁਮਾਰ ਪੁਆਰੀ , ਸੁਰਿੰਦਰ ਕੰਬੋਜ , ਬਾਜ ਸਿੰਘ ਖਹਿਰਾ , ਜਸਵਿੰਦਰ ਸਿੰਘ ਔਲਖ , ਹਰਵਿੰਦਰ ਸਿੰਘ ਬਿਲਗਾ , ਸੁਖਰਾਜ ਸਿੰਘ ਕਾਹਲੋ , ਅਮਨਬੀਰ ਸਿੰਘ ਗੁਰਾਇਆ , ਹਰਜੀਤ ਸਿੰਘ ਜੁਨੇਜਾ , ਗੁਰਬਿੰਦਰ ਸਿੰਘ ਸਸਕੌਰ , ਗੁਰਪ੍ਰੀਤ ਸਿੰਘ ਮਾੜੀਮੇਘਾ , ਪ੍ਰਸ਼ਾਂਤ ਰਈਆ , ਕੰਵਲਜੀਤ ਝਾਮਰਾ , ਦਿਲਬਾਗ ਸਿੰਘ ਕੁਹਾੜਕਾ , ਗੁਰਿੰਦਰ ਸਿੰਘ ਸਿੱਧੂ , ਤਜਿੰਦਰ ਸਿੰਘ , ਸੁਲੱਖਣ ਸਿੰਘ ਬੇਰੀ , ਐਨ ਡੀ ਤਿਵਾੜੀ , ਨਰੰਜਣਜੋਤ ਆਦਿ ਹਾਜ਼ਰ ਸਨ ।