ਏਰਨਾਕੁਲਮ ਨੇ ਕੇ.ਵੀ.ਐੱਸ ਰਾਸ਼ਟਰੀ ਸੁਬਰੋਟੋ ਕੱਪ ਬਾਲਕ ਵਰਗ ਅਧੀਨ -17 ਦੀ ਟਰਾਫ਼ੀ ਜਿੱਤੀ…
ਕੇ.ਵੀ.ਐੱਸ. ਰਾਸ਼ਟਰੀ ਸੁਬਰੋਤੋ ਕੱਪ ਬਾਲਕ ਵਰਗ ਅਧੀਨ -17 ਦਾ ਸਮਾਪਤੀ ਸਮਾਰੋਹ ਐਤਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਗਿਆ। ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਦੇਸ਼ ਦੇ ਵੱਖ ਵੱਖ ਕੇਂਦਰੀ ਵਿਦਿਆਲਿਆ ਦੇ 25 ਭਾਗਾਂ ਦੇ 396 ਪ੍ਰਤੀਯੋਗੀਆਂ ਨੇ ਭਾਗ ਲਿਆ । ਇਸ ਦਿਨ ਡਾਕਟਰ ਲਵੀ ਰਾਜ ਗੁਪਤਾ ਪ੍ਰੋ ਵਾਈਸ-ਚਾਂਸਲਰ ਐਲ.ਪੀ.ਯੂ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਡਾਕਟਰ ਪੀ. ਦੇਵਕੁਮਾਲ ਡਿਪਟੀ ਕਮਿਸ਼ਨਰ ਕੇ.ਵੀ.ਐੱਸ (ਆਰ.ਓ) ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਸ੍ਰੀ ਟੀ. ਬ੍ਰਹਮਾਨੰਦਨ ਅਸਿਸਟੈਂਟ ਕਮਿਸ਼ਨਰ ਕੇ.ਵੀ.ਐੱਸ (ਆਰ.ਓ) ਚੰਡੀਗੜ੍ਹ ਨੇ ਸੁਆਗਤੀ ਭਾਸ਼ਣ ਪੇਸ਼ ਕੀਤਾ। ਇਸ ਖੇਡ ਪ੍ਰਤੀਯੋਗਿਤਾ ਵਿਚ ਏਰਨਾਕੁਲਮ ਨੇ ਆਗਰਾ ਟੀਮ ਨੂੰ 5-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਦੂਸਰੇ ਸਥਾਨ ਤੇ ਆਗਰਾ ਅਤੇ ਤੀਜੇ ਸਥਾਨ ਤੇ ਰਾਂਚੀ ਦੀ ਟੀਮ ਰਹੀ। ਟੂਰਨਾਮੈਂਟ ਦੌਰਾਨ ਅਖਿਸ਼ ਸਿਰਿਲ ਦੇ 11 ਗੋਲ ਕਰਨ ਕਰਕੇ ਉਸਨੂੰ ਸਰਵੋਤਮ ਖਿਡਾਰੀ ਦਾ ਖਿਤਾਬ ਦਿੱਤਾ ਗਿਆ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਦਿਨ ਦੇ ਮੁੱਖ ਮਹਿਮਾਨ ਡਾਕਟਰ ਲਵੀ ਰਾਜ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੇ ਜੀਵਨ ਵਿਚ ਖੇਡਾਂ ਦੇ ਮਹੱਤਵ ਤੇ ਚਾਨਣਾ ਪਾਇਆ। ਡਾਕਟਰ ਵਿਨੇ ਕੁਮਾਰ ਨੇ ਆਪਣੇ ਸੰਬੋਧਨ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਪ੍ਰਿੰਸੀਪਲ ਕੇ. ਵੀ ਨੰਬਰ 4 ਸ੍ਰੀ ਕਰਮਬੀਰ ਸਿੰਘ ਨੇ ਸਭ ਦਾ ਧੰਨਵਾਦ ਕਰਕੇ ਕੀਤੀ।