ਪਨਬਸ ਦੀਆ ਬੱਸਾਂ ਦਾ ਚੱਕਾ ਜਾਮ, ਅੱਜ ਤੋਂ ਪੀਆਰਟੀਸੀ ਦੀਆਂ ਵੀ ਨਹੀਂ ਚੱਲਣਗੀਆਂ।

ਪੰਜਾਬ ਰੋਡਵੇਜ਼ , ਪਨਬਸ , ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਬੁੱਧਵਾਰ ਨੂੰ ਸੂਬੇ ਵਿਚ ਪਨਬਸ ਸੇਵਾ ਠੱਪ ਕਰ ਦਿੱਤੀ । ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਵੀਰਵਾਰ ਤੋਂ ਪੀਆਰਟੀਸੀ ਦੀਆਂ ਬੱਸਾਂ ਵੀ ਨਹੀਂ ਚੱਲਣਗੀਆਂ । ਚੰਡੀਗੜ੍ਹ : ਪੰਜਾਬ ਰੋਡਵੇਜ਼ , ਪਨਬਸ , ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਬੁੱਧਵਾਰ ਨੂੰ ਸੂਬੇ ਵਿਚ ਪਨਬਸ ਸੇਵਾ ਠੱਪ ਕਰ ਦਿੱਤੀ । ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਵੀਰਵਾਰ ਤੋਂ ਪੀਆਰਟੀਸੀ ਦੀਆਂ ਬੱਸਾਂ ਵੀ ਨਹੀਂ ਚੱਲਣਗੀਆਂ । ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਡਾਇਰੈਕਟਰ ਟਰਾਂਸਪੋਰਟ ਦਫ਼ਤਰ ਦੇ ਬਾਹਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ । ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪਨਬਸ ਸੇਵਾ ਬੰਦ . ਕਰ ਦਿੱਤੀ ਗਈ ਹੈ । ਜਿਹੜੀਆਂ ਬੱਸਾਂ ਸਵੇਰੇ ਡਿਪੂਆਂ ਵਿਚੋਂ ਨਿਕਲੀਆਂ ਸਨ , ਉਹੀ ਸੜਕਾਂ ‘ ਤੇ ਚੱਲ ਰਹੀਆਂ ਹਨ , ਰਾਤ ਤਕ ਪਨਬਸ ਦੀਆਂ ਕਰੀਬ 1700 ਬੱਸਾਂ ਪੂਰੀ ਤਰ੍ਹਾਂ ਨਾਲ ਚੱਲਣੀਆਂ ਬੰਦ ਹੋ ਜਾਣਗੀਆਂ । ਵੀਰਵਾਰ ਨੂੰ ਪੀਆਰਟੀਸੀ ਦੀ ਬੱਸ ਸੇਵਾ ਵੀ ਬੰਦ ਕਰਨ ਦੀ ਤਿਆਰੀ ਕਰ ਲਈ ਗਈ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ।