ਭਿਆਨਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰਾਂ ਦੇ ਦੁੱਖ ‘ ਚ ਸ਼ਰੀਕ ਹਾਂ

ਐਸ ਏ ਐਸ ਨਗਰ , 24 ਮਾਰਚ (ਅੰਮ੍ਰਿਤਪਾਲ ਸਿੰਘ ਸਫਰੀ ) ਰੋਜ਼ਾਨਾ ਦੀ ਤਰਾਂ ਸਵੇਰ ਸਮੇਂ ਆਪਣੇ ਸਕੂਲ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਜਾ ਰਹੇ ਸਕੂਲ ਅਧਿਆਪਕਾਂ ਦੀ ਗੱਡੀ ਖਾਈ ਫ਼ੇਮੇ ਕੇ ਨੇੜੇ ਹਾਦਸਾਗ੍ਰਸਤ ਹੋ ਗਈ । ਹਾਦਸਾ ਇੰਨਾਂ ਭਿਆਨਕ ਸੀ ਟਰੈਕਸ ਗੱਡੀ ਦੇ ਪਰਖੱਚੇ ਉੱਡ ਗਏ ਤੇ ਮੌਕੇ ਤੇ ਤਿੰਨ ਅਧਿਆਪਕਾਂ ਅਤੇ ਇੱਕ ਡਰਾਈਵਰ ਦੀ ਮੌਤ ਦੀ ਜਾਣਕਾਰੀ ਮਿਲੀ ਹੈ ।10 ਅਧਿਆਪਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿੰਨਾ ਨੂੰ ਬਾਗ਼ੀ ਹਸਪਤਾਲ ਫਾਜਿਲਕਾ ਵਿੱਚ ਦਾਖਲ ਕਰਵਾਇਆ ਗਿਆ ਹੈ ।ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ( ਵਿਗਿਆਨਿਕ ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ , ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ , ਪ੍ਰੈੱਸ ਸਕੱਤਰ ਐਨ ਡੀ ਤਿਵਾੜੀ ਨੇ ਇਸ ਭਿਆਨਕ ਦੁਰਘਟਨਾ ਵਿੱਚ ਸਾਥੋਂ ਸਦਾ ਲਈ ਵਿੱਛੜ ਚੁੱਕੇ ਅਧਿਆਪਕ ਸਾਥੀਆਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵ ਕੀਤਾ ਹੈ।ਜ਼ਖਮੀ ਹੋਏ ਅਧਿਆਪਕਾਂ ਦੇ ਇਲਾਜ ਲਈ ਜੀਟੀਯੂ ਪੰਜਾਬ ( ਵਿਗਿਆਨਿਕ ) ਦੀ ਟੀਮ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ , ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ , ਅਵਤਾਰ ਸਿੰਘ ਦੀ ਅਗਵਾਈ ਵਿੱਚ ਹਸਪਤਾਲ ਵਿੱਚ ਮੌਜੂਦ ਹੈ।ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇੰਨੇ ਭਿਆਨਕ ਦੁਰਘਟਨਾ ਦਾ ਸ਼ਿਕਾਰ ਹੋਏ ਅਧਿਆਪਕਾਂ ਦੀ ਮਦਦ ਲਈ ਸਰਕਾਰ ਵੱਲੋਂ ਕੋਈ ਉਚੇਰਾ ਪ੍ਰਬੰਧ ਨਹੀਂ ਕੀਤਾ ਗਿਆ।ਜ਼ਖਮੀ ਸਾਥੀਆਂ ਦੇ ਪਰਿਵਾਰਕ ਮੈਂਬਰ ਤੇ ਸਥਾਨਕ ਲੋਕ ਹੀ ਉਨ੍ਹਾਂ ਜ਼ਖਮੀ ਸਾਥੀਆਂ ਨੂੰ ਸੰਭਾਲ਼ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਜੋ ਅਧਿਆਪਕ ਮਾਰੂ ਸਿੱਖਿਆ ਪਾਲਿਸੀ 2018 ਬਣਾਈ ਗਈ ਸੀ ।ਉਸ ਪਾਲਿਸੀ ਦਾ ਨਤੀਜਾ ਹੈ ਕਿ ਆਪਣੇ ਘਰਾਂ ਤੋ 150-200 ਕਿੱਲੋਮੀਟਰ ਦੂਰ ਡਿਊਟੀ ਤੇ ਅਧਿਆਪਕ ਜਾ ਰਹੇ ਹਨ।ਜਿਸ ਕਾਰਨ ਪਿਛਲੇ ਸਮੇਂ ਵੀ ਭਿਆਨਕ ਸੜਕ ਦੁਰਘਟਨਾ ਦਾ ਸ਼ਿਕਾਰ ਅਧਿਆਪਕ ਹੋਏ ਸਨ ਤੇ ਹੁਣ ਵੀ ਹੋ ਰਹੇ ਹਨ।ਅਧਿਆਪਕ ਜਥੇਬੰਦੀ ਇਸ ‘ ਸਿੱਖਿਆ ਪਾਲਿਸੀ ਨੂੰ ਬਦਲਣ ਲਈ ਬਹੁਤ ਵਾਰ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਕਰ ਚੁੱਕੇ ਹਨ ਪਰ ਹੁਣ ਤੱਕ ਇਸ ਸੰਬੰਧੀ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ।ਜਿਸ ਕਾਰਨ ਬਹੁਤ ਸਾਰੇ ਅਧਿਆਪਕ ਜਾਨੀ – ਮਾਲੀ ਨੁਕਸਾਨ ਕਰਵਾ ਚੁੱਕੇ ਹਨ।ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਮੰਗ ਕਰਦੀ ਹੈ ਕਿ ਬਹੁਤ ਸਾਰੇ ਮੁਲਾਜ਼ਮ ਅਧਿਆਪਕ ਜੋ ਆਪਣੇ ਘਰਾਂ ਤੋ ਦੂਰ ਦੂਰਾਡੇ ਡਿਊਟੀਆਂ ਤੇ ਜਾ ਰਹੇ ਹਨ , ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਟੇਸ਼ਨਾਂ ਤੇ ਲਾਇਆ ਜਾਵੇ।ਇਸ ਭਿਆਨਕ ਦੁਰਘਟਨਾ ਵਿੱਚ ਸਦਾਂ ਲਈ ਵਿੱਛੜ ਚੁੱਕੇ ਅਧਿਆਪਕ ਸਾਥੀਆਂ ਦੇ ਪਰਿਵਾਰਾਂ ਨੂੰ ਸਾਂਭਦੇ ਹੋਏ ਉਨ੍ਹਾਂ ਦੀ ਵਿੱਤੀ ਮਦਦ ਕੀਤੀ ਜਾਵੇ । ਜ਼ਖਮੀ ਹੋਏ ਅਧਿਆਪਕਾਂ ਦਾ ਸਰਕਾਰੀ ਖ਼ਰਚੇ ਤੇ ਇਲਾਜ ਕਰਵਾਇਆ ਜਾਵੇ । ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸ਼ਾਹ , ਸੋਮ ਸਿੰਘ , ਕੰਵਲਜੀਤ ਸੰਗੋਵਾਲ , ਜਤਿੰਦਰ ਸਿੰਘ ਸੋਨੀ , ਪਰਗਟ ਸਿੰਘ ਜੰਬਰ , ਜਗਦੀਪ ਸਿੰਘ ਜੌਹਲ , ਗੁਰਜੀਤ ਸਿੰਘ ਮੋਹਾਲੀ , ਸੁੱਚਾ ਸਿੰਘ ਚਾਹਲ , ਜਗਤਾਰ ਸਿੰਘ ਖਮਾਣੋਂ , ਲਾਲ ਚੰਦ ਨਵਾਂਸ਼ਹਿਰ , ਰਘਬੀਰ ਸਿੰਘ ਬੱਲ , ਜੰਗ ਬਹਾਦਰ ਸਿੰਘ ਫਰੀਦਕੋਟ ਆਦਿ ਆਗੂ ਮੌਜੂਦ ਸਨ ।