ਮਾਨ ਸਰਕਾਰ ਦਾ ਵੱਡਾ ਫ਼ੈਸਲਾ : ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਲਿਖਿਆ ਤਿੰਨ ਕਿਤਾਬਾਂ ਤੇ ਲਾਈ ਪਾਬੰਦੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਹੋਰ ਵੱਡਾ ਫੈਸਲਾ ਲਿਆ ਹੈ । ਸਕੂਲਾਂ ਵਿੱਚ ਪੜਾਈਆਂ ਜਾਂਦੀਆਂ ਤਿੰਨ ਵਿਵਾਦਤ ਕਿਤਾਬਾਂ ਤੇ ਪਾਬੰਦੀ ਲਾ ਦਿੱਤੀ ਹੈ।ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਆਪਣੇ ਪੱਧਰ ਤਿੰਨ ਕਿਤਾਬਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ । ਇਹ ਕਿਤਾਬਾਂ ਬਾਰ੍ਹਵੀਂ ਕਲਾਸ ਲਈ ਤਿਆਰ ਕੀਤੀਆਂ ਸਨ ਤੇ ਸਕੂਲਾਂ ਵਿੱਚ ਪੜਾਈਆਂ ਜਾ ਰਹੀਆਂ ਸਨ । ਜਿਸ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਐਕਸ਼ਨ ਲੈਂਦਿਆਂ ਉਕਤ ਤਿੰਨਾਂ ਕਿਤਾਬਾਂ ਦੀ ਵਿਕਰੀ ਤੇ ਤੁਰੰਤ ਪਾਬੰਦੀ ਲਾਉਣ ਦੇ ਹੁਕਮ ਕਰ ਦਿੱਤੇ ਹਨ ਦੇ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ . ਯੋਗਰਾਜ ਨੇ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਸਨ ਤੇ ਪੜਤਾਲੀਆ ਅਧਿਕਾਰੀ ਵੱਲੋਂ ਸੌਂਪੀਆਂ ਗਈਆਂ ਤਿੰਨ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਗਈਆਂ ਸਨ । ਸੂਬਾ ਸਰਕਾਰ ਨੇ ਉਕਤ ਪੁਸਤਕਾਂ ਦੀ ਵਿਕਰੀ ‘ ਤੇ ਤੁਰੰਤ ਪ੍ਰਭਾਵ ਰੋਕ ਲਾ ਦਿੱਤੀ ਹੈ । ਇਸ ਦੇ ਨਾਲ ਹੀ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ । ਇਸ ਦੇ ਨਾਲ ਹੀ ਇਨ੍ਹਾਂ ਪੁਸਤਕਾਂ ਨੂੰ ਸਾਲ 2017 ਤੱਕ ਨੋਟੀਫਾਈ ਕਰਨ ਸਮੇਂ ਕੰਮ ਕਰਦੇ ਅਧਿਕਾਰੀਆਂ / ਕਰਮਚਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ । ਪੰਜਾਬ ਦੇ ਸਕੂਲਾਂ ਵਿਚ ਇਤਿਹਾਸ ਦਾ ਵਿਵਾਦਿਤ ਪਾਠਕ੍ਰਮ ਪੜ੍ਹਾਉਣ ਦਾ ਤਿੱਖਾ ਵਿਰੋਧ ਹੋਇਆ ਸੀ । ਜਿਸ ਪਿੱਛੋਂ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਸਨ ।