ਐਸ ਏ ਐਸ ਨਗਰ,1 ਮਈ ਸਾਥੀ ਹਰਵਿੰਦਰ ਸਿੰਘ ਨੂੰ ਗੌਰਮਿੰਟ ਟੀਚਰ ਯੂਨੀਅਨ, ਪੰਜਾਬ ਅਤੇ ਸਕੂਲ ਸਟਾਫ, ਸਕੂਲ ਕਮੇਟੀ, ਪੰਚਾਇਤ ਅਤੇ ਛਿੰਜ ਕਮੇਟੀ, ਮਹੇੜੂ ਵੱਲੋਂ ਰਿਟਾਇਰਮੈੰਟ ‘ਤੇ ਨਿੱਘੀ ਵਿਦਾਇਗੀ ਦੇ ਕੇ ਸਨਮਾਨ ਕੀਤਾ ਗਿਆ।

ਗੌਰਮਿੰਟ ਟੀਚਰਜ ਯੂਨੀਅਨ, ਪੰਜਾਬ (ਵਿਗਿਆਨਿਕ ) ਦੇ ਜਿਲਾ ਜਲੰਧਰ ਦੇ ਮੀਤ ਪ੍ਰਧਾਨ ਤੇ ਸਕੂਲ ਦੇ ਸਪੋਰਟਸ ਟੀਚਰ ਸਾਥੀ ਹਰਵਿੰਦਰ ਸਿੰਘ ਨੇ ਜਿੱਥੇ ਆਪਣੇ ਪੇਸ਼ੇ ਨੂੰ ਪੂਰੇ ਮਨ ਨਾਲ ਸਮਰਪਿਤ ਹੋ ਕੇ ਬੱਚਿਆਂ ਨਾਲ ਨੂੰ ਨੈਸ਼ਨਲ ਪੱਧਰ ਤੇ ਲੈ ਕੇ ਗਏ, ਉੱਥੇ ਉਹ ਮੁਲਾਜ਼ਮ ਹੱਕਾਂ ਦੀ ਪੈਰਵੀ ਲਈ ਜਥੇਬੰਦੀ ਅਤੇ ਸਮਾਜ ਨਾਲ ਵੀ ਜੁੜੇ ਰਹੇ।

ਉਨ੍ਹਾਂ ਦਾ ਸਾਰਾ ਪਰਿਵਾਰ ਰੂੜ੍ਹੀਵਾਦੀ ਪਰੰਪਰਾਵਾਂ ਅਤੇ ਫ਼ਿਰਕਾਪ੍ਰਸਤੀ ਦਾ ਕੱਟੜ ਵਿਰੋਧੀ ਹੈ। ਆਪ ਜੀ ਦਾ ਸਾਰਾ ਪਰਿਵਾਰ ਸਿਹਤ ਸੇਵਾਵਾਂ ਨਾਲ ਜੁੜ ਕੇ ਸਮਾਜ ਦੀ ਸੇਵਾ ਕਰ ਰਿਹਾ ਹੈ। ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਦੇ ਸਟੇਟ ਕਮੇਟੀ ਮੈਂਬਰ ਨਵਪ੍ਰੀਤ ਬੱਲੀ ਕੰਵਲਜੀਤ ਸੰਗੋਵਾਲ ,ਐਨ ਡੀ ਤਿਵਾੜੀ, ਰਸ਼ਮਿੰਦਰ ਸੋਨੂੰ ਸਮੇਤ ਜਿਲੇ ਦੇ ਸਾਰੇ ਸਾਥੀਆਂ ਰਾਕੇਸ ਕੁਮਾਰ ਬੰਟੀ, ਰਮਨ ਕੁਮਾਰ, ਮੇਜਰ ਸਿੰਘ ਮੀਏੰਵਾਲ, ਸ਼ੇਖਰ ਚੰਦ, ਰਾਕੇਸ਼ ਕੁਮਾਰ ਖਹਿਰਾ, ਉੱਘੇ ਸਮਾਜ ਸੇਵਕ ਡਾ ਸੁਖਨਿੰਦਰ ਸਿੰਘ ਡਾ ਬਲਜੀਤ ਕੌਰ, ਡਾ ਸ਼ਿਵਰਾਜ ਸਿੰਘ ਢਿੱਲੋਂ, ਜਸਬੀਰ ਸਿੰਘ ਖ਼ਾਲਸਾ ,ਵਨੀਤ ਕੁਮਾਰ, ਵਰਿੰਦਰਵੀਰ ਸਿੰਘ, ਪ੍ਰਦੀਪ ਪ੍ਰਿਤਪਾਲ ਸਿੰਘ ਅਤੇ ਦੇਵ ਰਾਜ ਸਮੇਤ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ, ਜਲੰਧਰ ਦੇ ਸਾਥੀਆਂ ਅਮਨ ਬਾਗਪੁਰੀ, ਸੁਖਪਾਲ ਕਾਂਗਣਾ, ਜਸਵੀਰ ਸਿੰਘ ਮਲਸੀਆਂ, ਹਰਜਿੰਦਰ ਸਿੰਘ ਬਾਗਪੁਰ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਸਟਾਫ, ਪੰਚਾਇਤ ਕਮੇਟੀ ਮਹੇੜੂ ਨੇ ਆਪ ਜੀ ਦੇ ਸਕੂਲੀ ਅਤੇ ਸਮਾਜਿਕ ਕਾਰਜਾਂ ਉਪਰ ਚਾਨਣ ਪਾ ਕੇ ਸਨਮਾਨ ਪੱਤਰ ਦਿੱਤਾ।

ਇਸ ਸੁਭ ਮੌਕੇ ਸਾਥੀ ਹਰਵਿੰਦਰ ਸਿੰਘ ਨੇ ਸਾਰੇ ਆਏ ਸਾਥੀਆਂ ਦਾ ਧੰਨਵਾਦ ਕੀਤੇ ਤੇ ਆਪਣੇ ਸਕੂਲ ਨਾਲ ਜੁੜੀਆਂ ਯਾਦਾਂ ਤਾਜਾਂ ਕੀਤੀਆਂ ।

ਐਨ ਡੀ ਤਿਵਾੜੀ

ਸੰਪਰਕ ਨੰਬਰ 7973689591