33 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ ਰਜਿੰਦਰ ਕੌਰ।

ਜਲੰਧਰ 31 ਮਈ ( ਚਰਨਜੀਤ ਸਿੰਘ ) ਸਰਕਾਰੀ ਮਿਡਲ ਸਕੂਲ ਰੋਜ਼ਾ ਸਹਿਫਲ ਰਹਿਮਾਨ ਵਿੱਚ 33 ਸਾਲ ਸੇਵਾ ਨਿਭਾਉਣ ਤੋਂ ਬਾਅਦ ਪੀ ਟੀ ਆਈ ਸ਼੍ਰੀਮਤੀ ਰਜਿੰਦਰ ਕੌਰ ਸੇਵਾਮੁਕਤ ਹੋਏ। ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਵਿੱਚ ਹਰਮਨ ਪਿਆਰੇ ਰਹੇ ਸ਼੍ਰੀਮਤੀ ਰਜਿੰਦਰ ਕੌਰ ਵਲੋਂ ਸੇਵਾਮੁਕਤੀ ਮੌਕੇ ਸਮੂਹ ਸਟਾਫ ਨੂੰ ਵਿਦਾਇਗੀ ਪਾਰਟੀ ਲਈ ਧੰਨਵਾਦ ਕੀਤਾ। ਮੁੱਖ ਅਧਿਆਪਕਾ ਸ਼੍ਰੀਮਤੀ ਬਲਜੀਤ ਕੌਰ, ਅੰਮ੍ਰਿਤਪਾਲ ਸਿੰਘ, ਅਸ਼ਵਨੀ ਕੁਮਾਰ,ਚਰਨਜੀਤ ਸਿੰਘ ਨੇ ਰਜਿੰਦਰ ਕੌਰ ਜੀ ਦੇ ਨਿਜੀ ਅਤੇ ਪੇਸ਼ੇਵਰ ਜੀਵਨ ਬਾਰੇ ਚਾਨਣਾ ਪਾਇਆ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਤਹਿਤ ਸਭਿਆਚਾਰਕ ਗੀਤ, ਡਾਂਸ, ਕਵਿਤਾ ਅਤੇ ਭਾਸ਼ਣ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਦੌਰਾਨ ਰਜਿੰਦਰ ਕੌਰ ਜੀ ਦੇ ਜੀਵਨ ਸਾਥੀ ਸ਼੍ਰੀ ਅੰਮ੍ਰਿਤਪਾਲ ਸਿੰਘ ਜੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।ਸਕੂਲ ਦੇ ਮੌਜੂਦਾ ਅਤੇ ਪੁਰਾਣੇ ਸਟਾਫ ਮੈਂਬਰਜ ਮੀਨੂ ਜੀ, ਹਰਦੀਪ ਕੌਰ ਜੀ,ਸਰੋਜ ਜੀ,ਮਨਦੀਪ ਕੌਰ ਜੀ ਅਤੇ ਵੀਨਾ ਜੀ ਵੀ ਹਾਜਰ ਸਨ।