ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ
ਜਲੰਧਰ, 22 ਮਾਰਚ ( ਚਰਨਜੀਤ ਸਿੰਘ ) ਸਿੱਖਿਆ ਵਿਭਾਗ ਵਿੱਚ ਬਤੌਰ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੇਵਾਵਾਂ ਨਿਭਾ ਰਹੇ ਰਾਜੀਵ ਜੋਸ਼ੀ ਨੂੰ ਡਿਪਟੀ ਕਮਿਸ਼ਨਰ ਜਲੰਧਰ, ਘਣਸ਼ਿਆਮ ਥੋਰੀ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਰਾਜੀਵ ਜੋਸ਼ੀ ਨੂੰ ਇਹ ਸਨਮਾਨ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ, ਉਨ੍ਹਾਂ ਦੇ ਅਣਥੱਕ ਅਤੇ ਅਣਮੁੱਲੇ ਯੋਗਦਾਨ ਲਈ ਦਿੱਤਾ ਗਿਆ । ਪ੍ਰਸ਼ੰਸਾ ਪੱਤਰ ਮਿਲਣ ਤੇ ਹਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ )ਪ੍ਰਿੰਸੀਪਲ ਅਸ਼ੋਕ ਬਸਰਾ , ਪ੍ਰਿੰਸੀਪਲ ਰਾਜੀਵ ਹਾਂਡਾ, ਪ੍ਰਿੰਸੀਪਲ ਭੁਪਿੰਦਰਪਾਲ ਸਿੰਘ, ਲੈਕਚਰਾਰ ਹਰੀਦਰਸ਼ਨ ਸਿੰਘ, ਡੀ ਐਮ ਜਸਵਿੰਦਰ ਸਿੰਘ ਭੰਮਰਾ, ਡੀ ਐਮ ਹਰਜੀਤ ਕੁਮਾਰ ਬਾਵਾ, ਚਰਨਜੀਤ ਸਿੰਘ , ਮੀਡੀਆ ਕੋਆਰਡੀਨੇਟਰ ਨਵੀਨ ਕੁਮਾਰ ਅਤੇ ਹਰਜੀਤ ਸਿੰਘ ਵੱਲੋਂ ਰਾਜੀਵ ਜੋਸ਼ੀ ਜੀ ਨੂੰ ਵਧਾਈ ਦਿੱਤੀ ਗਈ ।