75ਵੇਂ ਆਜ਼ਾਦੀ ਅੰਮ੍ਰਿਤ ਮਹਾ ਉਤਸਵ ਅਧੀਨ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਵਿਖੇ collage ਅਤੇ ਪੋਸਟਰ ਮੇਕਿੰਗ ਮੁਕਾਬਲੇ ਬਲਾਕ ਪੱਧਰ ਤੇ ਕਰਵਾਏ ਗਏ।
75ਵੇਂ ਆਜ਼ਾਦੀ ਅੰਮ੍ਰਿਤ ਮਹਾ ਉਤਸਵ ਅਧੀਨ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਵਿਖੇ collage ਅਤੇ ਪੋਸਟਰ ਮੇਕਿੰਗ ਮੁਕਾਬਲੇ ਬਲਾਕ ਪੱਧਰ ਤੇ ਕਰਵਾਏ ਗਏ। ਇਹ ਮੁਕਾਬਲੇ ਪ੍ਰਿੰਸੀਪਲ ਕਮ ਨੋਡਲ ਅਫ਼ਸਰ ਤਿਰਲੋਕ ਸਿੰਘ ਜੀ ਦੀ ਦੇਖ ਰੇਖ ਹੇਠ ਹੋਏ। ਅਤੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 28 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੋਕੇ ਸੀਨੀਅਰ ਵਿੰਗ ਵਿੱਚ ਪਹਿਲਾਂ ਸਥਾਨ ਹਰਸ਼ਿਤ ਬਾਵਾ 10+2 ਆਰਟਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ, ਦੂਸਰਾ ਸਥਾਨ ਸੁਨੰਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਅਤੇ ਤੀਸਰਾ ਸਥਾਨ ਤਾਨੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹੀ ਮਹਾਂ ਸਿੰਘ ਨੇ ਹਾਸਲ ਕੀਤਾ।
ਜੂਨੀਅਰ ਵਿੰਗ ਵਿੱਚ ਪਹਿਲਾ ਸਥਾਨ ਤੁਸ਼ਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੜਾ ਪਿੰਡ , ਦੂਸਰਾ ਸਥਾਨ ਦੀਪਕ ਮਹਿਮੀ ਸਰਕਾਰੀ ਮਿਡਲ ਸਕੂਲ ਸਮਰਾੜੀ ਅਤੇ ਤੀਸਰਾ ਸਥਾਨ ਰੋਨੀਤ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਅਤੇ ਹਰਮੀਤ ਸਿੰਘ ਸਰਕਾਰੀ ਮਿਡਲ ਸਕੂਲ ਰੁੜਕਾ ਖੁਰਦ ਨੇ ਹਾਸਲ ਕੀਤਾ। ਇਸ ਮੋਕੇ judgement ਦੀ ਭੂਮਿਕਾ ਪ੍ਰਿੰਸੀਪਲ ਐਸ. ਪੀ. ਸਿੰਘ, ਲੈਕਚਰਾਰ ਪੰਜਾਬੀ ਪਰਮਿੰਦਰ ਕੌਰ ਅਤੇ ਮਿਸਟ੍ਰੈਸ ਸੁਨੀਤਾ ਕੁਮਾਰੀ ਨੇ ਨਿਭਾਈ
ਜੇਤੂ ਵਿਦਿਆਰਥੀਆਂ ਨੂੰ ਸਰਟਫਿਕੇਟ ਅਤੇ ਮੋਮੇਂਟੋ ਦੇਕੇ ਸਨਮਾਨਿਤ ਕੀਤਾ ਗਿਆ