_*ਫੀਲਡ ਇਨਵੈਸਟੀਗੇਟਰ ਸਾਹਿਬਾਨ ਨੂੰ ਦਿੱਤੀ ਐੱਫ.ਐੱਲ.ਐੱਸ ਸਬੰਧੀ ਟ੍ਰੇਨਿੰਗ*_ *ਸਰਵੇਖਣ ਲਈ ਜ਼ਿਲ੍ਹੇ ਵਿੱਚ ਤਿਆਰੀਆਂ ਮੁਕੰਮਲ – ਵਰਿੰਦਰਵੀਰ ਸਿੰਘ*
ਜਲੰਧਰ, 22 ਮਾਰਚ ( ਚਰਨਜੀਤ ਸਿੰਘ ) ਐਨ.ਸੀ.ਈ.ਆਰ.ਟੀ ਵੱਲੋਂ ਸਰਕਾਰੀ, ਏਡਿਡ , ਪ੍ਰਾਈਵੇਟ ਅਤੇ ਕੇਂਦਰੀ ਸਕੂਲਾਂ ਵਿਚ ਕਰਵਾਏ ਜਾ ਰਹੇ ਫੰਡਾਮੈਂਟਲ ਲਿਟਰੇਸੀ ਤੇ ਨਿਊਮਿਰੇਸੀ ਮਿਸ਼ਨ ਤਹਿਤ ਸਮੂਹ ਫੀਲਡ ਇਨਵੈਸਟੀਗੇਟਰ ਅਫ਼ਸਰਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ,ਪੂਰਵੀ-4, ਲੁਹਾਰ ਨੰਗਲ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਗੁਰਭਜਨ ਸਿੰਘ ਲਾਸਾਨੀ (ਐਲੀਮੈਂਟਰੀ ਸਿੱਖਿਆ) ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਚਰਨ ਸਿੰਘ ਮੁਲਤਾਨੀ (ਐਲੀਮੈਂਟਰੀ ਸਿੱਖਿਆ) ਦੀਆਂ ਹਦਾਇਤਾਂ ਅਨੁਸਾਰ ਇਹ ਟ੍ਰੇਨਿੰਗ “ਪੜ੍ਹੋ ਪੰਜਾਬ ਪੜ੍ਹਾਓ ਪੰਜਾਬ” ਟੀਮ ਵੱਲੋਂ ਦਿੱਤੀ ਗਈ। ਟ੍ਰੇਨਿੰਗ ਦੀ ਸ਼ੁਰੁਆਤ ਵਿਚ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਪੰਕਜ ਕੁਮਾਰ ਵੱਲੋਂ ਸਮੂਹ ਫੀਲਡ ਇਨਵੈਸਟੀਗੇਟਰ ਅਫ਼ਸਰਾਂ ਨਾਲ ਸਰਵੇਖਣ ਸਬੰਧੀ ਜ਼ਰੂਰੀ ਹਦਾਇਤਾਂ ਸਾਂਝੀਆਂ ਕੀਤੀਆਂ ਗਈਆਂ। ਤੀਸਰੀ ਜਮਾਤ ਦੇ ਕਰਵਾਏ ਜਾਣ ਵਾਲੇ ਇਸ ਰਾਸ਼ਟਰੀ ਸਰਵੇਖਣ ਬਾਰੇ ਜ਼ਿਲ੍ਹਾ ਕੋਆਰਡੀਨੇਟਰ ਵਰਿੰਦਰਵੀਰ ਸਿੰਘ ਨੇ ਕਿਹਾ ਕਿ ਐੱਫ.ਐੱਲ.ਐੱਸ ਨਾਲ ਜਿੱਥੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਸਮਝਣ ਵਿੱਚ ਮਦਦ ਮਿਲੇਗੀ ਉੱਥੇ ਹੀ ਵਿਦਿਆਰਥੀਆਂ ਨੂੰ ਸਿਖਾਉਣ ਲਈ ਨਵੀਂਆਂ ਤਕਨੀਕਾਂ ਬਣਾਉਣ ਲਈ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ 24 ਮਾਰਚ ਤੋਂ 26 ਮਾਰਚ ਤੱਕ ਹਾਜ਼ਰ ਰਹਿਣ ਲਈ ਪਾਬੰਦ ਕੀਤਾ ਜਾਵੇ। ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਪ੍ਰਦੀਪ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੈਸਟ ਲਈ ਹਰੇਕ ਸਕੂਲ ਦੀ ਤੀਸਰੀ ਜਮਾਤ ਦੇ 10 ਵਿਦਿਆਰਥੀਆਂ ਦੀ ਜਾਂਚ ਕੀਤੀ ਜਾਵੇਗੀ । ਇਨ੍ਹਾਂ ਦੱਸ ਵਿਦਿਆਰਥੀਆਂ ਦੀ ਚੋਣ ਐੱਨ.ਸੀ.ਈ.ਆਰ.ਟੀ ਟੀਮ ਵੱਲੋਂ ਨਿਰਧਾਰਤ ਵਿਧੀ ਰਾਹੀਂ ਕੀਤੀ ਜਾਵੇਗੀ। ਟ੍ਰੇਨਿੰਗ ਦੌਰਾਨ “ਪੜ੍ਹੋ ਪੰਜਾਬ ਪੜ੍ਹਾਓ ਪੰਜਾਬ” ਟੀਮ ਤੋਂ ਇਲਾਵਾ ਸੰਦੀਪ ਸਿੱਧੂ, ਅਰਵਿੰਦ ਸ਼ਰਮਾ, ਰਾਜਬੀਰ ਕੌਰ, ਹਰਪ੍ਰੀਤ ਸਿੰਘ, ਇਕਬਾਲ ਮੁਹੰਮਦ, ਬਲਵਿੰਦਰ ਕੁਮਾਰ, ਜਸਵਿੰਦਰ ਸਿੰਘ ਸਮੇਤ ਸਮੂਹ ਇਨਵੈਸਟੀਗੇਟਰ ਅਫਸਰ ਮੌਜੂਦ ਸਨ ।