ਯੂਕਰੇਨ ਦੇ ਖੇਤਰੀ ਗਵਰਨਰ, ਮੈਕਸਿਮ ਕੋਜ਼ੀਸਕੀ, ਦੇ ਹਵਾਲੇ ਨਾਲ ਰਾਇਟਰਜ਼ ਨੇ ਕਿਹਾ ਕਿ ਐਤਵਾਰ ਨੂੰ ਨਾਟੋ ਮੈਂਬਰ ਪੋਲੈਂਡ ਦੀ ਸਰਹੱਦ ਦੇ ਨੇੜੇ ਇੱਕ ਯੂਕਰੇਨੀ ਫੌਜੀ ਬੇਸ ਉੱਤੇ ਰੂਸੀ ਮਿਜ਼ਾਈਲ ਹਮਲੇ ਵਿੱਚ 35 ਦੀ ਮੌਤ ਹੋ ਗਈ ਅਤੇ 134 ਜ਼ਖਮੀ ਹੋ ਗਏ। ਯੂਕਰੇਨ ਦੇ ਰੱਖਿਆ ਮੰਤਰੀ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ, “ਇਹ ਇੱਕ ਨਵਾਂ ਅੱਤਵਾਦੀ ਹਮਲਾ ਹੈ।”