National

ਵਾਨੂਆਤੂ ਦੇ ਪ੍ਰਧਾਨ ਮੰਤਰੀ ਵੱਲੋਂ ਲਲਿਤ ਮੋਦੀ ਦਾ ਪਾਸਪੋਰਟ ਰੱਦ

ਪੋਰਟ ਵਿਲਾ- ਵਾਨੂਆਤੂ ਦੇ ਪ੍ਰਧਾਨ ਮੰਤਰੀ ਜੋਥਮ ਨਪਤ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਾਬਕਾ ਬਾਨੀ ਲਲਿਤ ਮੋਦੀ ਦਾ ਪਾਸਪੋਰਟ ਰੱਦ ਕਰਨ ਲਈ ਸਿਟੀਜ਼ਨਸ਼ਿਪ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਲਿਤ ਮੋਦੀ ਭਗੌੜਾ ਹੈ ਅਤੇ ਉਹ ਆਪਣੀ ਹਵਾਲਗੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਲਲਿਤ ਮੋਦੀ ਨੇ 7 ਮਾਰਚ ਨੂੰ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਚ ਆਪਣਾ ਭਾਰਤੀ ਪਾਸਪੋਰਟ ਸੌਂਪਣ ਸਬੰਧੀ ਅਰਜ਼ੀ ਦਿੱਤੀ ਸੀ।