ਮੈਨੂੰ ਪਿੱਛੇ ਹਟਣ ਲਈ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ; ਆਡੀਓ ਮੇਰੇ ਕੋਲ ਹੈ : ਲਾਭ ਸਿੰਘ ਉਗੋਕੇ।
ਚੰਨੀ ਨੂੰ ਹਰਾਉਣ ਵਾਲੇ ਮੋਬਾਈਲ ਰਿਪੇਅਰ ਕਰਨ ਵਾਲੇ ਨੌਜਵਾਨ ਨੇ ਦੱਸੀ ਜਿੱਤ ਦੀ ਵਜ੍ਹਾ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ( Charanjit Singh Channi ) ਵੀਰਵਾਰ ਨੂੰ ਆਪਣੀਆਂ ਦੋਵੇਂ ਵਿਧਾਨ ਸਭਾ ਸੀਟਾਂ ਭਦੌੜ ( Bhadaur ) ਅਤੇ ਚਮਕੌਰ ਸਾਹਿਬ ( Chamkaur Sahib ) – ਆਮ ਆਦਮੀ ਪਾਰਟੀ ( AAP ) ਦੇ ਉਮੀਦਵਾਰਾਂ ਤੋਂ ਹਾਰ ਗਏ । ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਚੰਨੀ ਨੂੰ ਭਦੌੜ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ( Labh Singh Ugoke ) ਨੇ 37,558 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ । ਪੰਜਾਬ ਵਿੱਚ ‘ ਆਪ ’ ਦੀ ਵੱਡੀ ਅਤੇ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ : “ ਕੀ ਤੁਸੀਂ ਜਾਣਦੇ ਹੋ ਕਿ ਚਰਨਜੀਤ ਸਿੰਘ ਚੰਨੀ ਨੂੰ ਕਿਸ ਨੇ ਹਰਾਇਆ ? ‘ ਆਪ ‘ ਉਮੀਦਵਾਰ ਲਾਭ ਸਿੰਘ ਉਗੋਕੇ , ਜੋ ਮੋਬਾਈਲ ਰਿਪੇਅਰ ਦੀ ਦੁਕਾਨ ‘ ਤੇ ਕੰਮ ਕਰਦਾ ਹੈ ।
Edit by Monty singh