ਸ੍ਰੀਨਗਰ-ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ਪੁਲੀਸ ਚੌਕੀ ’ਤੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ, ਹਾਲਾਂਕਿ ਇਸ ਘਟਨਾ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਪੁਲੀਸ ਅਧਿਕਾਰੀ ਨੇ ਕਿਹਾ, ‘ਮੰਗਲਵਾਰ ਰਾਤ ਲਗਪਗ 9.20 ਵਜੇ ਬਾਰਾਮੂਲਾ ਦੇ ਓਲਡ ਟਾਊਨ ਵਿੱਚ ਪੁਲੀਸ ਚੌਕੀ ਨੇੜੇ ਧਮਾਕਾ ਸੁਣਿਆ, ਜਿਸ ਕਾਰਨ ਲੋਕ ਡਰ ਗਏ।