featuredNational

ਜੰਮੂ-ਕਸ਼ਮੀਰ: ਅਤਿਵਾਦੀਆਂ ਵੱਲੋਂ ਪੁਲੀਸ ਚੌਕੀ ’ਤੇ ਗ੍ਰਨੇਡ ਹਮਲਾ, ਜਾਨੀ ਨੁਕਸਾਨ ਤੋਂ ਬਚਾਅ

ਸ੍ਰੀਨਗਰ-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਇਕ ਪੁਲੀਸ ਚੌਕੀ ’ਤੇ ਗ੍ਰਨੇਡ ਸੁੱਟਿਆ, ਪਰ ਇਸ ਘਟਨਾ ’ਚ ਕੋਈ ਜਾਨੀ ਜਾਂ ਮਾਲੀ ਹੋਣ ਤੋਂ ਬਚਾਅ ਰਿਹਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, “ਮੰਗਲਵਾਰ ਰਾਤ ਕਰੀਬ 9:20 ਵਜੇ ਬਾਰਾਮੂਲਾ ਦੇ ਓਲਡ ਟਾਊਨ ਵਿੱਚ ਪੁਲੀਸ ਚੌਕੀ ਦੇ ਪਿਛਲੇ ਪਾਸੇ ਤੋਂ ਇੱਕ ਧਮਾਕੇ ਦੀ ਆਵਾਜ਼ ਆਈ, ਜਿਸ ਨਾਲ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਤੁਰੰਤ ਹੋਰ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਕੇ ਇਲਾਕੇ ਦੀ ਘੇਰਾਬੰਦੀ ਕਰਦਿਆਂ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇੱਕ ਗ੍ਰਨੇਡ ਪਿੰਨ ਬਰਾਮਦ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।