Punjab

ਤਖ਼ਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਤੋਂ ਮਿਲਦੀ ਹੈ ਮਜ਼ਲੂਮਾਂ ਦੇ ਹੱਕਾਂ ਤੇ ਜ਼ੁਲਮ ਵਿਰੁੱਧ ਲੜਨ ਪ੍ਰੇਰਨਾ : CM ਮਾਨ

ਸ਼੍ਰੀ ਅਨੰਦਪੁਰ ਸਾਹਿਬ – ਅੱਜ ਹੋਲੇ ਮਹੱਲੇ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਸੰਖੇਪ ਵਾਰਤਾ ਦੌਰਾਨ ਉਹਨਾਂ ਕਿਹਾ ਕਿ ਇਹ ਧਰਤੀ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦੀ ਹੈ ਜੋ ਹੱਕ ਸੱਚ ਲਈ, ਮਜ਼ਲੂਮਾਂ ਦੇ ਹੱਕ ਵਿੱਚ ਤੇ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਨਾ ਮਿਲਦੀ ਹੈ।

ਉਹਨਾਂ ਕਿਹਾ ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਸਗੋਂ ਸਾਰੇ ਲੋਕ ਧਰਮ ਜਾਤ-ਪਾਤ ਤੋਂ ਉੱਪਰ ਉੱਠ ਕੇ ਇਸ ਨੂੰ ਮਨਾਉਂਦੇ ਹਨ।

ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕ ਨਾਮੁ ਲੇਵਾ ਸੰਗਤ ਸਭ ਲੋਕ ਹੋਲਾ ਮਹੱਲਾ ਮਨਾਉਣ ਦੇ ਲਈ ਪੁੱਜੇ ਹਨ ਤੇ ਮੈਂ ਵੀ ਸ਼ਰਧਾ ਸਤਿਕਾਰ ਨਾਲ ਇੱਥੇ ਨਤਮਸਤਕ ਹੋਣ ਦੇ ਲਈ ਆਇਆ ਹਾਂ।

ਇੱਕ ਸਵਾਲ ਤੇ ਜਵਾਬ ਵਿੱਚ ਉਹਨਾਂ ਕਿਹਾ ਇਸ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪਤਾਲ ਚਾਹੀਦਾ ਹੈ, ਸਟੇਡੀਅਮ ਚਾਹੀਦੇ , ਗੁਰੂ ਸਾਹਿਬ ਵੱਲੋਂ ਬਖ਼ਸ਼ੇ ਗਤਕਾ ਤੇ ਘੋੜ ਸਵਾਰੀਆਂ ਦੇ ਇੱਥੇ ਜੋ ਵੀ ਇਨਫਰਾਸਟਰਕਚਰ ਚਾਹੀਦਾ ਉਹ ਅਸੀਂ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਇਸ ਸਬੰਧੀ ਗੱਲਬਾਤ ਕਰਕੇ ਵਿਉਂਤਬੰਦੀ ਕੀਤੀ ਜਾਵੇਗੀ।

ਉਨ੍ਹਾਂ ਇਸ ਇਲਾਕੇ ਨੂੰ ਟੂਰਿਜ਼ਮ ਹਬ ਵਜੋਂ ਵਿਕਸਿਤ ਕਰਨ ਦੀ ਵੀ ਗੱਲ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਅਤੇ ਜਥੇਦਾਰੀ ਤੋਂ ਲਾਂਭੇ ਕੀਤੇ ਗਏ ਜਥੇਦਾਰਾਂ ਬਾਰੇ ਪੁੱਛਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਰਾਜਨੀਤਿਕ ਸਵਾਦ ਕਰਨ ਲਈ ਨਹੀਂ ਸਗੋਂ ਇੱਕ ਸ਼ਰਧਾਵਾਨ ਸਿੱਖ ਵਜੋਂ ਇੱਥੇ ਮੱਥਾ ਟੇਕਣ ਲਈ ਆਇਆ ਹਾਂ। ਇਸ ਮੌਕੇ ਉਨਾਂ ਦੇ ਨਾਲ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ।