ਭਗਵੰਤ ਮਾਨ ਨੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ।

Bhagwant Mann Oath Taking Ceremony : ਭਗਵੰਤ ਮਾਨ ਵੱਲੋਂ ਅੱਜ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ( Bhagwant Mann Oath Taking Ceremony ) ਲਈ ਗਈ ਹੈ । ਭਗਵੰਤ ਮਾਨ ਨੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ । ਸਹੁੰ ਚੁੱਕ ਸਮਾਗਮ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ । ਇਸ ਮੌਕੇ ਆਪ ਦੇ ਵਿਧਾਇਕ ਆਪੋ ਆਪਣੇ ਪਰਿਵਾਰਾਂ ਨਾਲ ਬਸੰਤੀ ਰੰਗ ` ਚ ਰੰਗੇ ਦਿਖਾਈ ਦਿੱਤੇ । ਮਾਨ ਨੇ ਸਮਾਗਮ ਵਿਚ ਪੰਜਾਬੀਆਂ ਨੂੰ ਖੁੱਲ੍ਹ ਸੱਦਾ ਦਿੱਤਾ ਸੀ ।