Sports

ਦਿੱਲੀ ਕੈਪੀਟਲਸ ਨੇ ਨਵੇਂ ਕਪਤਾਨ ਦਾ ਹੋਲੀ ਦੇ ਦਿਨ ਕੀਤਾ ਐਲਾਨ

ਨਵੀਂ ਦਿੱਲੀ – ਆਪਣੇ ਪਹਿਲੇ ਆਈਪੀਐਲ ਖ਼ਿਤਾਬ ਦੀ ਦੌੜ ਵਿੱਚ ਲੱਗੀ ਦਿੱਲੀ ਕੈਪੀਟਲਸ ਨੇ ਆਉਣ ਵਾਲੇ ਸੀਜ਼ਨ ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਹੁਣ ਤੱਕ ਇਸ ਟੀਮ ਦਾ ਕਪਤਾਨ ਰਿਸ਼ਭ ਪੰਤ ਸੀ ਜੋ ਇਸ ਸੀਜ਼ਨ ਵਿੱਚ ਟੀਮ ਦੇ ਨਾਲ ਨਹੀਂ ਹਨ। ਅਜਿਹੇ ‘ਚ ਫ੍ਰੈਂਚਾਇਜ਼ੀ ਨੂੰ ਨਵੇਂ ਕਪਤਾਨ ਦੀ ਜ਼ਰੂਰਤ ਸੀ ਅਤੇ ਇਹ ਜ਼ਿੰਮੇਵਾਰੀ ਦੌੜ ‘ਚ ਸ਼ਾਮਲ ਨਾਵਾਂ ‘ਚੋਂ ਇਕ ਦੇ ਮੋਢਿਆਂ ‘ਤੇ ਆ ਗਈ। ਦਿੱਲੀ ਨੇ ਅਕਸ਼ਰ ਪਟੇਲ ਨੂੰ ਕਪਤਾਨ ਨਿਯੁਕਤ ਕੀਤਾ ਹੈ।

ਇਸ ਰੇਸ ‘ਚ ਕੇ.ਐੱਲ ਰਾਹੁਲ ਨੂੰ ਵੀ ਮੰਨਿਆ ਗਿਆ ਸੀ ਪਰ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਅਕਸ਼ਰ ਦਾ ਨਾਂ ਤੈਅ ਹੋਇਆ । ਫ੍ਰੈਂਚਾਇਜ਼ੀ ਨੇ ਹੋਲੀ ਦੇ ਤਿਉਹਾਰ ਦੇ ਦਿਨ ਆਪਣੇ ਪ੍ਰਸ਼ੰਸਕਾਂ ਨੂੰ ਇਹ ਤੋਹਫ਼ਾ ਦਿੱਤਾ ਹੈ।

ਪਿਛਲੇ ਸੀਜ਼ਨ ਵਿੱਚ ਜਦੋਂ ਅਕਸ਼ਰ ਟੀਮ ਦੇ ਉਪ ਕਪਤਾਨ ਸਨ। ਉਸ ਨੂੰ ਕਪਤਾਨੀ ਦਾ ਮੌਕਾ ਉਦੋਂ ਮਿਲਿਆ ਜਦੋਂ ਰਿਸ਼ਭ ਪੰਤ ‘ਤੇ ਇਕ ਮੈਚ ‘ਚ ਪਾਬੰਦੀ ਲੱਗੀ ਸੀ। ਅਕਸ਼ਰ ਇਸ ਸੀਜ਼ਨ ‘ਚ ਕਪਤਾਨੀ ਪੂਰੀ ਤਰ੍ਹਾਂ ਆਪਣੇ ਮੋਢਿਆਂ ‘ਤੇ ਲੈ ਕੇ ਬਹੁਤ ਖੁਸ਼ ਹੈ। ਉਸ ਨੇ ਕਿਹਾ, ”ਮੈਂ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣ ਕੇ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਅਤੇ ਇਸ ਦੇ ਲਈ ਮੈਂ ਟੀਮ ਦੇ ਮਾਲਕਾਂ ਅਤੇ ਕੋਚਿੰਗ ਸਟਾਫ ਦਾ ਮੇਰੇ ‘ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਨਾ ਚਾਹਾਂਗਾ।

ਅਕਸ਼ਰ 2019 ਤੋਂ ਟੀਮ ਦੇ ਨਾਲ ਹਨ। ਉਹ ਇਸ ਟੀਮ ਵਿੱਚ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਤੋਂ ਆਇਆ ਸੀ। ਉਦੋਂ ਤੋਂ ਉਹ ਟੀਮ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਦਿੱਲੀ ਨੇ ਸਾਲ 2020 ਵਿੱਚ ਹੁਣ ਤੱਕ ਸਿਰਫ਼ ਇੱਕ ਵਾਰ ਹੀ ਫਾਈਨਲ ਖੇਡਿਆ ਹੈ ਅਤੇ ਅਕਸ਼ਰ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਫਰੈਂਚਾਇਜ਼ੀ ਨੂੰ ਚੰਗੀ ਤਰ੍ਹਾਂ ਜਾਣਦਾ ਅਤੇ ਸਮਝਦਾ ਹੈ ਅਤੇ ਇਸ ਨਾਲ ਟੀਮ ਨੂੰ ਫਾਇਦਾ ਹੋਵੇਗਾ।

ਦਿੱਲੀ ਆਪਣੇ ਪਹਿਲੇ ਖ਼ਿਤਾਬ ਦਾ ਇੰਤਜ਼ਾਰ ਕਰ ਰਹੀ ਹੈ। ਇਸ ਟੀਮ ਨੇ ਅਜੇ ਤੱਕ ਇੱਕ ਵੀ ਖ਼ਿਤਾਬ ਨਹੀਂ ਜਿੱਤਿਆ ਹੈ। ਇਸ ਸੀਜ਼ਨ ‘ਚ ਟੀਮ ਨੂੰ ਨਾ ਸਿਰਫ ਨਵਾਂ ਕਪਤਾਨ ਮਿਲਿਆ ਹੈ ਸਗੋਂ ਕਈ ਹੋਰ ਖਿਡਾਰੀ ਵੀ ਪਹਿਲੀ ਵਾਰ ਟੀਮ ‘ਚ ਸ਼ਾਮਲ ਹੋਏ ਹਨ। ਅਕਸ਼ਰ ਦਾ ਸਮਰਥਨ ਕਰਨ ਲਈ ਕੇਐੱਲ ਰਾਹੁਲ, ਫਾਫ ਡੂ ਪਲੇਸਿਸ ਵਰਗੇ ਤਜਰਬੇਕਾਰ ਖਿਡਾਰੀ ਮੌਜੂਦ ਰਹਿਣਗੇ। ਅਕਸ਼ਕ ਆਪਣੀ ਟੀਮ ਨੂੰ ਪਹਿਲਾ ਖ਼ਿਤਾਬ ਦਿਵਾਉਣ ਅਤੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਕਸ਼ਰ 17 ਸਾਲਾਂ ਦੇ ਸੋਕੇ ਨੂੰ ਖ਼ਤਮ ਕਰਨ ‘ਚ ਸਫ਼ਲ ਹੋਣਗੇ।