featured

ਸੋਲ੍ਹਵਾਂ ਮਹਾਨ ਅਲੌਕਿਕ ਕੀਰਤਨ ਦਰਬਾਰ 26 ਅਕਤੂਬਰ ਦਿਨ ਵੀਰਵਾਰ ਨੂੰ ਛੋਟੀ ਬਾਰਾਂਦਰੀ ਮੈਡੀਕਲ ਕਾਲਜ (ਪਿਮਜ਼) ਦੀ ਖੁੱਲ੍ਹੀ ਗਰਾਉਂਡ ਵਿਚ ਹੋਵੇਗਾ..

ਸ੍ਰੀ ਗੁਰੂ ਰਾਮਦਾਸ ਸੇਵਕ ਜੱਥਾ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਸੋਲ੍ਹਵਾਂ” ਅਲੌਕਿਕ ਕੀਰਤਨ ਦਰਬਾਰ 26 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਤੋਂ 11.30 ਵਜੇ ਤੱਕ ਛੋਟੀ ਬਾਰਾਂਦਰੀ ਪਿਮਸ ਮੈਡੀਕਲ ਕਾਲਜ ਦੇ ਖੁੱਲੇ ਪੰਡਾਲ ਵਿਚ ਗੜ੍ਹਾ ਰੋਡ, ਨੇੜੇ ਬਸ ਸਟੈਂਡ, ਜਲੰਧਰ ਵਿਖੇ ਹੋ ਰਹੇ ਹਨ।

 

ਇਸ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਅੱਜ ਇਕ ਵਿਸ਼ੇਸ਼ ਇਕੱਤਰਤਾ ਕੋਠੀ ਨੰ.5, ਛੋਟੀ ਬਾਰਾਂਦਰੀ, ਪਾਰਟ-1, ਜਲੰਧਰ ਸਰਦਾਰ ਮਨਜੀਤ ਸਿੰਘ ਜੌਲੀ ਜੀ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਪਹਿਲਾ

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਰਵਿੰਦਰ ਸਿੰਘ ਜੀ (ਦਿੱਲੀ ਵਾਲੇ) ਆਖੰਡ ਕੀਰਤਨੀ ਜੱਥੇ ਦੁਆਰਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦਾਂ ਦਾ ਗਾਇਨ ਕੀਤਾ ਗਿਆ। ਸਮਾਪਤੀ ਉਪਰੰਤ ਸ. ਅਮ੍ਰਿੰਤਪਾਲ ਸਿੰਘ ਜੀ (ਸਟੇਜ ਸਕੱਤਰ) ਨੇ ਕੀਰਤਨ ਦਰਬਾਰ ਦੀ ਸਫਲਤਾ ਅਤੇ ਸੰਗਤਾਂ ਦੀ ਆਓ ਭਗਤ ਲਈ ਸੁਚੱਜੇ ਯੋਗ ਪ੍ਰਬੰਧਾਂ ਵਾਸਤੇ ਜੱਥੇ ਦੇ ਮੈਂਬਰਾਂ ਦੇ ਸੁਝਾਅ ਲਏ ਅਤੇ ਸਾਰੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਨ ਲਈ ਮੈਂਬਰਾਂ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ।

 

ਇਸ ਵਿੱਚ ਸ. ਗੁਰਚਰਨ ਸਿੰਘ (ਸਰਪ੍ਰਸਤ), ਜੋਗਿੰਦਰ ਸਿੰਘ (ਪੀ. ਜੇ. ਲੈਂਡ ਡਵੈਲਪਰ, ਸ.ਮੀਤ ਪ੍ਰਧਾਨ), ਵਰਿੰਦਰ ਸਿੰਘ (ਅਮ੍ਰਿਤਸਰ), ਗੁਰਮੁੱਖ ਸਿੰਘ ਜੀ ਚੱਕੀ ਵਾਲੇ (ਮੀਤ ਪ੍ਰਧਾਨ), ਜਗਮੋਹਨ ਸਿੰਘ ਜੀ (ਜਨਰਲ ਸਕੱਤਰ), ਗੁਰਦੀਪ ਸਿੰਘ ਬਾਵਾ (ਖਜਾਨਚੀ), ਗਗਨਦੀਪ ਸਿੰਘ ਗੁੰਬਰ ‘ਨੂਰ’ (ਸਲਾਹਕਾਰ), ਰਿਪੁਦਮਨ ਸਿੰਘ ਜੌਲੀ (ਮੁੱਖ ਸਲਾਹਕਾਰ), ਜਸਰੂਪ ਸਿੰਘ (ਅਮ੍ਰਿਤਸਰ), ਪਰਮਿੰਦਰ ਸਿੰਘ ਜੌਲੀ, ਜੇ.ਪੀ. ਐਸ. ਅਰੋੜਾ ਜੀ, ਮਹਿੰਦਰ ਸਿੰਘ ਬੇਦੀ, ਮਨਜੀਤ ਸਿੰਘ ਜੀ ਅਰੋੜਾ ਬੈਂਕ ਵਾਲੇ, ਵਜਿੰਦਰ ਸਿੰਘ ਜੀ ਬਿੰਦਰਾ, ਇੰਦਰਪਾਲ ਸਿੰਘ ਜੀ, ਸੁੱਖਵਿੰਦਰ ਪਾਲ ਸਿੰਘ (ਡਾਈਮੰਡ ਭਾਈਜ਼ਾਦਾ), ਜਗਦੀਪ ਸਿੰਘ ਬੌਬੀ, ਰਛਪਾਲ ਸਿੰਘ ਪਾਲ, ਅਮਰਪ੍ਰੀਤ ਸਿੰਘ ਬੱਬੂ ਅਤੇ ਹੋਰ ਸੇਵਾ ਕਰ ਰਹੀਆਂ ਸੁਸਾਇਟੀਆਂ ਗੁਰਮੁਖ ਸੇਵਕ ਦਲ ਦੇ ਮੁੱਖੀ ਸ. ਦਲਜੀਤ ਸਿੰਘ ਬੇਦੀ, ਰਾਮਗੜ੍ਹੀਆਂ ਸੇਵਕ ਦਲ ਦੇ ਮੁਖੀ ਸ. ਕੁਲਵਿੰਦਰ ਸਿੰਘ, ਜਲ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ, ਮਾਡਲ ਹਾਊਸ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਤੋਂ ਲਾਡੀ ਜੀ ਲੰਗਰ ਦੀ ਸੇਵਾ ਕਰਨ ਵਾਲੇ ਮੈਂਬਰ ਆਦਿ ਮੁੱਖ ਤੌਰ ਤੇ ਸ਼ਾਮਲ ਹੋਏ।

 

ਸ. ਮਨਜੀਤ ਸਿੰਘ ਜੀ ਨੇ ਸਮੁੱਚੀ ਪ੍ਰੈੱਸ ਦੀ ਇੱਕਤਰਤਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕੀਰਤਨ ਦਰਬਾਰ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਮ 4.30 ਵਜੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੋਠੀ ਨੰ. 2, ਛੋਟੀ ਬਾਰਾਂਦਰੀ, ਪਾਰਟ-2, ਜਲੰਧਰ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਫੁੱਲਾਂ ਦੀ ਵਰਖਾ ਬੈਂਡ ਵਾਜਿਆਂ ਨਾਲ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੰਡਾਲ ਵਿੱਚ ਲਿਆਂਦੇ ਜਾਣਗੇ।

 

ਇਸ ਕੀਰਤਨ ਦਰਬਾਰ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ, ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਭਾਈ ਸਰਬਜੀਤ ਸਿੰਘ ਜੀ (ਲਾਡੀ ਜੀ) (ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਗੁਰਦੇਵ ਸਿੰਘ ਜੀ (ਆਸਟ੍ਰੇਲੀਆ ਵਾਲੇ), ਭਾਈ ਸਤਿੰਦਰਬੀਰ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਅਤੇ ਸ੍ਰੀ ਗੁਰੂ ਰਾਮਦਾਸ ਸੇਵਕ ਜੱਥੇ ਦੇ ਸਮੂਹ ਮੈਂਬਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ । ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ (ਗ੍ਰੰਥੀ ਸ੍ਰੀ ਦਰਬਾਰ ਸਾਹਿਬ) ਅਤੇ ਭਾਈ ਕੁਲਵਿੰਦਰ ਸਿੰਘ ਜੀ (ਸਾਬਕਾ ਅਰਦਾਸੀਏ ਸ੍ਰੀ ਦਰਬਾਰ ਸਾਹਿਬ) ਵੀ ਹਾਜ਼ਰੀ ਲਗਵਾਉਣਗੇ।

 

ਕੀਰਤਨ ਦਰਬਾਰ ਵਿੱਚ ਵਿਸ਼ੇਸ ਤੌਰ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਹੈਡ ਗ੍ਰੰਥੀ ਸਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੁੱਜਣਗੇ ।

 

ਕੀਰਤਨ ਦਰਬਾਰ ਲਈ ਵਿਸ਼ਾਲ ਪੰਡਾਲ ਦੀ ਸਜਾਵਟਾਂ ਆਦਿ ਮੈਡੀਕਲ ਕਾਲਜ ਦੀ ਖੁੱਲ੍ਹੀ ਗਰਾਉਂਡ ਵਿੱਚ ਕੀਤੀਆਂ ਜਾ ਰਹੀਆਂ ਹਨ। ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਅਤੇ ਚਾਹ ਪਕੌੜੇ ਵਰਤਾਏ ਜਾਣਗੇ। ਸੰਗਤਾਂ ਦੇ ਵਾਹਨ ਸਕੂਟਰਾਂ, ਮੋਟਰਸਾਈਕਲ, ਕਾਰਾਂ ਆਦਿ ਖੜੇ ਕਰਨ ਲਈ ਮੈਡੀਕਲ ਕਾਲਜ ਦੇ ਅੰਦਰ ਹੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।ਸੰਗਤਾਂ ਦੀ ਸਹੂਲਤ ਲਈ ਗੇਟ ਤੋਂ ਪੰਡਾਲ ਤੱਕ ਈ-ਰਿਕਸ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ।