* ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੇ ਐਕਟ ਦਾ ਸਮੁਚਾ ਪ੍ਰਬੰਧ ਪੰਜਾਬ ਸਰਕਾਰ ਹਵਾਲੇ ਕਰੇ – ਪੁਰੇਵਾਲ , ਖਾਲਸਾ * –
ਜਲੰਧਰ ( ਦਾ ਮਿਰਰ ਪੰਜਾਬ ) -ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ , ਪੰਥਕ ਆਗੂ ਤੇ ਵਿਦਵਾਨ ਪਾਲ ਸਿੰਘ ਫਰਾਂਸ ਨੇ ਆਖਿਆ ਕਿ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੇ ਐਕਟ ਦਾ ਸਮੁਚਾ ਪ੍ਰਬੰਧ ਪੰਜਾਬ ਸਰਕਾਰ ਦੇ ਹਵਾਲੇ ਕਰੋ।ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਅੱਗੇ ਇਹ ਮਾਮਲਾ ਚੁਕਣ । ਉਹਨਾਂ ਕਿਹਾ ਕਿ ਇਹ ਪ੍ਰਬੰਧ ਕੇਂਦਰ ਕੋਲ ਹੋਣ ਕਾਰਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਦੇਰੀ ਹੋ ਰਹੀ ਹੈ । ਚੋਣਾਂ ਸਮੇਂ ਅਨੁਸਾਰ ਨਾ ਹੋਣ ਕਾਰਨ ਪ੍ਰਬੰਧਾਂ ਵਿਚ ਵਿਗਾੜ ਆ ਰਿਹਾ ਹੈ।ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ।ਚੋਣਾਂ ਸੰਵਿਧਾਨ ਅਨੁਸਾਰ ਪੰਜ ਸਾਲਾਂ ਦੇ ਵਕਫੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ।ਉਹਨਾਂ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਨਾ ਲੈਣ ਤੇ ਨਾਹੀ ਦਖਲਅੰਦਾਜ਼ੀ ਕਰਨ । ਉਹਨਾਂ ਕਿਹਾ ਕਿ ਰਾਜਨੀਤਕ ਸਿਖ ਆਗੂ ਗੁਰੂ ਡੰਮੀ ਡੇਰਿਆਂ ਅਗੇ ਝੁਕਦੇ ਹਨ ਤਾਂ ਸਮੂਹ ਖਾਲਸਾ ਪੰਥ ਨੂੰ ਠੇਸ ਪਹੁੰਚਦੀ ਹੈ।ਉਹਨਾਂ ਕਿਹਾ ਕਿ ਧਾਰਮਿਕ ਸਿਖ ਜਥੇਬੰਦੀਆਂ ਪੰਥਕ ਬੁਧੀਜੀਵੀ ਹੀ ਇਹਨਾਂ ਚੋਣਾਂ ਦੇ ਉਮੀਦਵਾਰ ਹੋਏ ਚਾਹੀਦੇ ਹਨ । ਸ਼੍ਰੋਮਣੀ ਕਮੇਟੀ ਰਾਜਨੀਤਕ ਪਾਰਟੀਆਂ ਅਨੁਸਾਰ ਚਲਣ ਦੀ ਥਾਂ ਪੰਥ ਦੀ ਚੜਦੀ ਕਲਾ ਲਈ ਪ੍ਰਚਾਰ ਕਰਨ ਤੇ ਗੁਰੂ ਡੰਮ ਧਰਮ ਬਦਲੀ ਨਸ਼ਿਆਂ ਨੂੰ ਰੋਕਣ ਲਈ ਸਿਖ ਜਾਗ੍ਰਿਤੀ ਲਹਿਰ ਚਲਾਉਣ । ਇਸ ਮੌਕੇ ਸੰਤੋਖ ਸਿੰਘ ਦਿੱਲੀ ਪੇਂਟ , ਸਰਪ੍ਰਸਤ , ਸੁਰਿੰਦਰਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ , ਪ੍ਰੋਫੈਸਰ ਬਲਵਿੰਦਰਪਾਲ ਸਿੰਘ ਸਕਤਰ ਜਰਨਲ , ਸੰਦੀਪ ਸਿੰਘ ਚਾਵਲਾ ਜਨਰਲ ਸਕੱਤਰ , ਦਵਿੰਦਰ ਸਿੰਘ ਅਨੰਦ ਸਰਪੰਚ ਗੁਰਮੁਖ ਸਿੰਘ , ਕਮਲਚਰਨਜੀਤ ਸਿੰਘ ਹੈਪੀ , ਜਰਨਲ ਸਕਤਰ , ਹਰਿਭਜਨ ਸਿੰਘ ਬੈਂਸ , ਅਰਿੰਦਰਜੀਤ ਸਿੰਘ ਚੱਢਾ ਮੀਤ ਪ੍ਰਧਾਨ , ਸਾਹਿਬ ਸਿੰਘ ਆਰਟਿਸਟ ਮੀਡੀਆ ਸਕੱਤਰ I , ਹਰਦੇਵ ਸਿੰਘ ਗਰਚਾ ਮੀਤ ਪ੍ਰਧਾਨ , ਨਵਤੇਜ ਸਿੰਘ ਟਿੰਮੀ ਮੀਤ ਪ੍ਰਧਾਨ ਬਾਵਾ ਸਿੰਘ ਖਰਬੰਦਾ ਆਦਿ ਸ਼ਾਮਲ ਸਨ ।