ਭਾਰਤ ਦੀਆਂ ਇੰਟਰਨੈਸ਼ਨਲ ਖਿਡਾਰਣਾਂ ਦਾ ਵੱਡਾ ਐਲਾਨ, ਗੰਗਾਂ ‘ਚ ਸੁੱਟਾਂਗੇ ਆਪਣੇ ਮੈਡਲ- ਹਰਿਦੁਆਰ ਲਈ ਹੋਏ ਰਵਾਨਾ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਆਪਣੇ ਮੈਡਲ ਗੰਗਾ ਵਿੱਚ ਵਹਾਉਣ ਦਾ ਐਲਾਨ ਕੀਤਾ ਹੈ। ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਸ਼ਾਮ 6 ਵਜੇ ਹਰਿਦੁਆਰ ਦੀ ਗੰਗਾ ਵਿੱਚ ਖਿਡਾਰੀ ਆਪਣੇ ਮੈਡਲ ਸੁੱਟਣਗੇ। ਵਿਨੇਸ਼ ਫੋਗਾਟ ਨੇ ਪਹਿਲਵਾਨਾਂ ਖਿਲਾਫ ਦਿੱਲੀ ਪੁਲਸ ਦੀ ਕਾਰਵਾਈ ਤੋਂ ਦੋ ਦਿਨ ਬਾਅਦ 28 ਮਈ ਨੂੰ ਇਹ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਪਹਿਲਵਾਨਾਂ ਦਾ ਧਿਆਨ ਨਹੀਂ ਰੱਖਿਆ।