featured

ਬਲਾਕ ਪੱਧਰੀ ਖਰੜ -1 ਪ੍ਰਾਇਮਰੀ ਖੇਡਾਂ ,ਜਿਲ੍ਹਾ ਖੇਡਾਂ ਵਿੱਚ ਦੁਬਾਰਾ ਮਿਲਣ ਵਾਅਦਾ ਕਰਕੇ ਸਮਾਪਤ ।

ਐਸ ਏ ਐਸ ਨਗਰ,21 ਅਕਤੂਬਰ( Monty singh)ਬਲਾਕ ਖਰੜ -1 ਦੀਆਂ ਤਿੰਨ ਰੋਜ਼ਾ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸੈਕਟਰ 78 ਦੇ ਸਟੇਡੀਅਮ ਵਿੱਚ ਬੜੀ ਸ਼ਾਨੋ-ਸ਼ੌਕਤ ਨਾਲ ਖਤਮ ਹੋਇਆ।ਬੀਪੀਈਓ ਖਰੜ -1 ਜਤਿਨ ਮਿਗਲਾਨੀ ਦੀ ਰਹਿਨੁਮਾਈ ਅਤੇ ਬਲਾਕ ਸਪੋਰਟਸ ਅਫਸਰ ਹਰਿੰਦਰ ਕੌਰ ਦੀਅਗਵਾਈ ਵਿੱਚ ਹੋਇਆ ਇਨ੍ਹਾਂ ਪ੍ਰਾਇਮਰੀ ਖੇਡਾਂ ਵਿੱਚ ਜਿੱਥੇ ਨੋ ਬਲਾਕਾਂ ਦੇ ਲਗਭਗ 500 ਵਿਦਿਆਰਥੀ ਆਪਣੇ ਬਲਾਕ ਦੀ ਸਰਦਾਰੀ ਲਈ ਮੁਕਾਬਲਿਆਂ ਵਿੱਚ ਡੱਟੇ ।ਬਲਾਕ ਸਪੋਰਟਸ ਨੋਡਲ ਅਫਸਰ ,ਸੈਂਟਰ ਹੈੱਡ ਕਰਮਜੀਤ ਸਿੰਘ ਤੇ ਮੀਡੀਆ ਇੰਚਾਰਜ ਐਨ ਡੀ ਤਿਵਾੜੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੀ ਉਦਘਾਟਨ ਜਿਲ੍ਹਾ ਸਿੱਖਿਆ ਅਫਸਰ (ਐਲੀ,ਸਿੱਖਿਆ ) ਸ੍ਰੀ ਅਸ਼ਵਨੀ ਦੱਤਾ ਜੀ ਵੱਲੋਂ ਕੀਤਾ ਗਿਆ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਉਪ ਜਿਲਾ ਅਫਸਰ ਵੱਲੋਂ ਕੀਤੀ ਗਈ।ਅਖੀਰਲੇ ਦਿਨ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ 100 ਮੀਟਰ ਰੇਸ,ਮੁੰਡੇ ਵਿੱਚ ਸ਼ੀਸ਼ਰ ਰਾਵਤ ਕਾਂਸਲੑ(ਸੈਂਟਰ ਨਵਾਂ ਗਾਂਓ)ਗੋਲ਼ਡ ਅਤੇ ਨੈਤਿਕ ਸਿਲਵਰ ,,ਕੁੜੀਆਂ ਵਿੱਚ ਖਿਆਤੀ ਬਲੋਮਾਜਰਾ ਗੋਲ਼ਡ,ਰਨਰਅਪ ਮੋਨਿਕਾ ਦੇਸੁਮਾਜਰਾ ,200 ਮੀਟਰ ਵਿੱਚ ਸ਼ੀਸ਼ਰ ਰਾਵਤ ਗੋਲ਼ਡ ਅਤੇ ਮੁਹੰਮਦ ਵਸੀਮ ਰਨਰਅਪ ਦੇਸੁਮਾਜਰਾ,ਕੁੜੀਆਂ ਵਿੱਚ ਸਲੋਸ਼ਨਾਂ ਸੰਤੇਮਾਜਰਾ ਗੋਲਡ ਤੇ ਨੈਨਸੀ ਦੇਸੁਮਾਜਰਾ ਸਿਲਵਰ ,400 ਮੀਟਰ ਰੇਸ ਵਿੱਚ ਸਚਿਨ( ਨਵਾਂ ਗਾਂਓ ਸੈਂਟਰ)ਫ਼ਸਟ ਤੇ ਰਨਰਅਪ ਮਨੋਜ ਬਲੋਮਾਜਰਾ , ਕੁੜੀਆ ਵਿੱਚ ਕੋਮਲ ਮੁਲਾਪੁਰ ਫ਼ਸਟ,ਸੁਗੰਧਾਂ ਨਵਾਂ ਗਾਂਓ ਰਨਰਅਪ ,600 ਮੀਟਰ ਰੇਸ ਬਸੰਤ ਰਾਵਤ (ਨਵਾਂ ਗਾਂਓ) ਫ਼ਸਟ ਅਤੇ ਦੀਪਾਸੂ ਬਲੋਮਾਜਰਾ ਰਨਰਅਪ, ਕੁੜੀਆਂ ਵਿੱਚ ਮਹਿਕ ਲਾਡਰਾਂ ਗੋਲ਼ਡ ਤੇ ਸੁਹਾਨੀ ਦੇਸੁਮਾਜਰਾ ਰਨਰਅਪ ,ਰਿਲੇ ਰੇਸ ਮੁੰਡੇ/ਕੁੜੀਆਂ ਵਿੱਚ ਗੋਲ਼ਡ (ਨਵਾਂ ਗਾਂਓ), ਗੋਲਾ ਸੁੱਟਣ

ਮੁੰਡਿਆਂ ਵਿੱਚ ਫ਼ਸਟ ਸਚਿਨ ਤੇ ਰਨਰਅਪ ਇੰਦਰਜੀਤ (ਨਵਾਂ ਗਾਂਓ ),ਕੁੜੀਆ ਵਿੱਚ ਪੂਜਾ ,ਜੇਤੂ ਤੇ ਉਪ ਜੇਤੂ ਸ਼ਬਨਮ ਸੰਤੇਮਾਜਰਾ, ਲੰਬੀ ਛਾਲ ਵਿੱਚ ਮੁੰਡਿਆ ਵਿੱਚ ਗੋਲ਼ਡ ਕੁੰਦਨ ਤੇ ਕੁੜੀਆਂ ਵਿੱਚ ਸਲੋਸ਼ਨਾਂ ਸੈਂਟਰ ਸੰਤੇਮਾਜਰਾ ਗੋਲ਼ਡ ,ਐਥਲੈਟਿਕਸ ਵਿਚ ਸਰਵੋਤਮ ਖਿਡਾਰੀ ਮੁੰਡਿਆਂ ਵਿੱਚ ਸ਼ੀਸ਼ਰ ਰਾਵਤ ਕਾਂਸਲ ਸੈਟਰ ਨਵਾਂ ਗਾਂਓ,ਤਿੰਨ ਗੋਲ਼ਡ ਜਿੱਤ ਕੇ ਬਣਿਆ, ਕੁੜੀਆਂ ਵਿੱਚ ਸਰਵੋਤਮ ਖਿਡਾਰੀ ਦੋ ਗੋਲ਼ਡ ਜਿੱਤ ਕੇ ਸਲੋਚਨਾ ਕੈਲੋ ,ਸੈਂਟਰ ਸਂਤੇਮਾਜਰਾ ਬਣੀ।ਨਰਿੰਦਰ ਕੌਰ ਗੋਬਿਂਦ ਝੂੰਗੀਆ ਵੱਲੋਂ ਮੀਡੀਅਮ ਕਵਰੇਜ ਬਖੂਬੀ ਨਿਭਾਈ ਗਈ ।ਹਰਕੰਵਲਜੀਤ ਸਿੰਘ,ਸੁਖਚੈਨ ਸਿੰਘ ਅਤੇ ਭਾਗੋਮਾਜਰਾ ਸਪੋਰਟਸ ਕਾਲਜ ਦੇ ਵਿਦਿਆਰਥੀਆ ਵੱਲੋਂ ਰੈਫ਼ਰੀਸਿਪ ਬੜੀ ਸੁਚੱਜੇ ਢੰਗ ਨਾਲ ਕੀਤੀ ਗਈ।ਬੱਚਿਆਂ ਲਈ ਰਿਫੈਰਸਮੈਂਟ ਦਾ ਪ੍ਰਬੰਧ ਖਰੜ -1 ਦੇ ਨਾਨ ਟੀਚਿੰਗ ਸਟਾਫ ਅਤੇ ਖਰੜ -03 ਦੇ ਹਰਜੀਤ ਸਿੰਘ ਹੈਰੀ ਵੱਲੋਂ ਕੀਤਾ ਗਿਆ ।ਮੈਡਮ ਅਮਨਦੀਪ ਕੌਰ ਦੀ ਰਹਿਨੁਮਾਈ ਵਿੱਚ ਜੁਝਾਰ ਨਗਰ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪ੍ਰਸਤੁਤ ਕੀਤਾ ਗਿਆ। ਇਸ ਮੌਕੇ ਸੈਂਟਰ ਹੈੱਡ ਰਾਜਿੰਦਰ ਸਿਂਘ ,ਅਵਰਿਂਦਰ ਸਿਂਘਪਿੰਕੀ,ਪ੍ਰਦੀਪ ਕੌਰ,ਸੰਦੀਪ ਕੌਰ,ਅੰਜੂ ਸ਼ਰਮਾਂ,ਹੈਡ ਟੀਚਰ ਗੁਰਮੀਤ ਕੌਰ,ਰੇਖਾ ਖੰਨਾ,ਗੁਰਬਿੰਦਰ ਸਿਂਘ ਔਜਲਾ,ਗੁਰੇਕ ਸਿੰਘ,ਕਮਲ ਕੁਮਾਰ ,ਅਨੀਸ਼ ਕੁਮਾਰ ,ਹਰਪ੍ਰੀਤ ਕੌਰ,ਕਰਮਜੀਤ ਸਿੰਘ,ਅਮਨਦੀਪ ਸਿੰਘ ਸਿਓਂਕ ਸਮੇਤ ਵੱਡੀ ਗਿਣਤੀ ਵਿੱਚ ਬਲਾਕ ਖਰੜ ਦੇ ਅਧਿਆਪਕ ਹਾਜ਼ਰ ਸਨ।

ਐਨ ਡੀ ਤਿਵਾੜੀ

7973689591