ਸੂਬਾ ਸਰਕਾਰ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ: ਜੀਟੀਯੂ ਪੰਜਾਬ(ਵਿਗਿਆਨਿਕ )

ਐਸ ਏ ਐਸ ਨਗਰ,16 ਮਈ( )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ ) ਦੀ ਸੂਬਾ ਕਮੇਟੀ ਦੀ ਮੀਟਿੰਗ ਹਰਜੀਤ ਸਿੰਘ ਬਸੋਤਾ ਦੀ ਅਗਵਾਈ ਵਿੱਚ ਲੁਧਿਆਣੇ ਵਿਖੇ ਹੋਈ।ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਤੇ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਪੰਜਾਬ ਵਿੱਚ ਜਦੋਂ ਤੋ ਆਮ ਸਰਕਾਰ ਬਣੀ ਹੈ ਮੁਲਾਜ਼ਮਾਂ ਵਿੱਚ ਭੰਬਲ਼ਭੂਸੇ ਦੀ ਸਥਿਤੀ ਸੂਬਾ ਸਰਕਾਰ ਵੱਲੋਂ ਪੈਦਾ ਕੀਤੀ ਜਾ ਰਹੀ ਹੈ। ਕਦੇ ਦਿੱਲੀ ਤੋ ਅਧਿਆਪਕਾਂ ਨੂੰ ਫ਼ੋਨਾਂ ਰਾਹੀ ਸਕੂਲਾਂ ਸੰਬਂਧੀ ਸੂਚਨਾ ਮੰਗੀ ਜਾ ਰਹੀ ਹੈ ਕਦੇ ਆਪੇ ਛੁੱਟੀਆਂ ਕਰਕੇ ਆਪ ਹੀ ਰੱਦ ਕੀਤੀਆਂ ਜਾ ਰਹੀਆਂ ਹਨ ਜਦ ਕਿ ਦਿਨੋਂ ਦਿਨ ਤਾਪਮਾਨ ਵੱਧ ਰਿਹਾ ਹੈ । ਸਰਕਾਰ ਨੂੰ ਬਚਪਨਾ ਛੱਡ ਕੇ ਜ਼ਿੰਮੇਵਾਰੀ ਨਾਲ ਕਾਰਜ ਕਰਨਾ ਚਾਹੀਦਾ ਹੈ । ਨਵਪ੍ਰੀਤ ਬੱਲੀ ਅਤੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਕੱਚੇ ਅਧਿਆਪਕਾਂ ਜੋ ਪੰਦਰਾਂ -ਪੰਦਰਾਂ ਸਾਲਾ ਨਿਗੂਣੀਆਂ ਤਨਖਾਹਾ ਤੇ ਕਾਰਜ ਕਰ ਰਹੇ ਹਨ ਉਨ੍ਹਾਂ ਨੂੰ ਪੱਕੇ ਕਰਨ ਲਈ ਜੋ ਵਾਅਦੇ ਕੀਤੇ ਗਏ ਸਨ, ਪੰਜਾਬ ਸਰਕਾਰ ਨੂੰ ਉਹਨਾਂ ਦੀ ਪੂਰਤੀ ਵੱਲ ਕਾਰਜ ਕਰਨਾ ਚਾਹੀਦਾ ਹੈ। ਕੰਵਲਜੀਤ ਸੰਗੋਵਾਲ ਤੇ ਸੋਮ ਸਿੰਘ ਨੇ ਕਿਹਾ ਨੇ ਕਿਹਾ ਕਿ ਜਿਵੇਂ ਹੋਰ ਰਾਜ ਸਰਕਾਰਾਂ ਪੁਰਾਣੀ ਪੈਨਸ਼ਨ ਬਹਾਲੀ ਲਈ ਕਾਰਜ ਕਰ ਰਹੀ ਹਨ ਪੰਜਾਬ ਸਰਕਾਰ ਵੱਲੋਂ ਵੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ।ਜਗਦੀਪ ਸਿੰਘ ਜੌਹਲ ਤੇ ਜਰਨੈਲ ਸਿੰਘ ਜੰਡਾਲੀ ਨੇ ਕਿਹਾ ਪੀਐਫਐਮਐਸ ਰਾਹੀ ਸਕੂਲ ਅਧਿਆਪਕਾਂ ਨੂੰ ਗ਼ੈਰ ਵਿੱਦਿਅਕ ਕਾਰਜਾਂ ਵਿੱਚ ਉਲਝਾਇਆ ਜਾ ਰਿਹਾ ਹੈ ਸਰਕਾਰ ਨੂੰ ਇਸ ਕਾਰਜ ਲਈ ਨਵੀਂ ਭਰਤੀ ਕਰਕੇ ਸਕੂਲਾਂ ਵਿੱਚ ਵਿੱਦਿਅਕ ਮਾਹੌਲ ਉਸਾਰਨਾ ਚਾਹੀਦਾ ਹੈ।ਅਧਿਆਪਕਾਂ ਦੀ ਬਦਲੀਆਂ ਪੂਰਨ ਪਾਰਦਰਸ਼ੀ ਢੰਗ ,ਹਰੇਕ ਸਕੂਲ ਵਿੱਚ ਜਮਾਤ ਵਾਇਜ ਅਧਿਆਪਕ,ਪ੍ਰਾਇਮਰੀ ਲੈਵਲ ਤੇ ਸੈਂਟਰ ਵਾਇਜ ਪੀਟੀਆਈ ਦੀ ਪੋਸਟ,ਹਰੇਕ ਸਕੂਲ ਵਿੱਚ ਸਫਾਈ ਸੇਵਕ ਤੇ ਪ੍ਰੀ ਪ੍ਰਾਇਮਰੀ ਵਿੰਗ ਲਈ ਵੱਖਰਾ ਅਧਿਆਪਕ ਅਤੇ ਹੈਲਪਰ ਦੀ ਪੋਸਟ ਦੇਣ ਦੀ ਮੰਗ ਕੀਤੀ। ਇਸ ਮੌਕੇ ਸੁੱਚਾ ਸਿੰਘ ਚਾਹਲ ,ਇਤਬਾਰ ਸਿੰਘ,ਸੰਕਟ ਸ਼ਰਮਾ,ਸੰਦੀਪ ਸਿੰਘ,ਰਾਜਵਿੰਦਰ ਸਿੰਘ ਛੀਨਾ ਸ਼ਾਮਿਲ ਸਨ।

ਐਨ ਡੀ ਤਿਵਾੜੀ,ਸੂਬਾ ਪ੍ਰੈਸ ਸਕੱਤਰ

ਸੰਪਰਕ ਨੰਬਰ 7973689591