ਭਾਰਤ ਵਿਰੋਧੀ ਸਮੱਗਰੀ ਫੈਲਾਉਣ ਵਾਲੀਆਂ ਵੈੱਬਸਾਈਟਾਂ ਤੇ ਯੂਟਿਊਬ ਚੈਨਲਾਂ ਤੇ ਲਗਾਈ ਜਾਵੇਗੀ ਪਾਬੰਦੀ – ਅਨੁਰਾਗ ਠਾਕੁਰਕ
ਭਾਰਤ ਵਿਰੋਧੀ ਸਮੱਗਰੀ ਫੈਲਾਉਣ ਵਾਲੀਆਂ ਵੈੱਬਸਾਈਟਾਂ ਤੇ ਯੂਟਿਊਬ ਚੈਨਲਾਂ ਤੇ ਲਗਾਈ ਜਾਵੇਗੀ ਪਾਬੰਦੀ – ਅਨੁਰਾਗ ਠਾਕੁਰ
ਨਵਾਂ ਪੰਜਾਬ 20 ਜਨਵਰੀ
ਬੀ ਐੱਸ ਲੁਧਿਆਣਵੀ
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬਿਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਜਿਹੀਆਂ ਵੈੱਬਸਾਈਟਾਂ ਅਤੇ ਚੈਨਲਾਂ ‘ਤੇ ਕਾਰਵਾਈ ਜਾਰੀ ਰਹੇਗੀ ਜੋ ਭਾਰਤ ਵਿਰੋਧੀ ਸਮੱਗਰੀ ਫੈਲਾ ਰਹੇ ਹਨ ਅਤੇ ਸਾਜ਼ਿਸ਼ ਰਚ ਰਹੇ ਹਨ । ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੇ <span;>ਦਸੰਬਰ 2020 ‘ਚ ਕੇਂਦਰ ਸਰਕਾਰ ਨੇ ਭਾਰਤ ਦੇ ਖਿਲਾਫ ਪ੍ਰਚਾਰ ਕਰਨ ਵਾਲੇ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਸੀ। ਸਰਕਾਰ ਦੇ ਇਸ ਕਦਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਠਾਕੁਰ ਨੇ ਕਿਹਾ ਕਿ ਮੈਂ ਉਨ੍ਹਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਵੱਡੇ ਦੇਸ਼ਾਂ ਨੇ ਸਾਡੇ ਕਦਮ ਦਾ ਨੋਟਿਸ ਲਿਆ ਹੈ। ਯੂਟਿਊਬ ਵੀ ਉਨ੍ਹਾਂ ‘ਤੇ ਪਾਬੰਦੀ ਲਗਾਉਣ ਲਈ ਅੱਗੇ ਆਇਆ ਹੈ । <span;>ਭਵਿੱਖ ਵਿੱਚ ਵੀ ਜੇਕਰ ਕੋਈ ਵੈੱਬਸਾਈਟ ਜਾਂ ਚੈਨਲ ਝੂਠ ਫੈਲਾਉਣ ਜਾਂ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।