ਸਿਵਲ ਹਸਪਤਾਲ ਪੱਟੀ ਵਿਖੇ ਮਲੇਰੀਆ ਤੋ ਬਚਾਅ ਲਈ ਲ਼ੋਕਾ ਨੂੰ ਜਾਗਰੂਕ ਕਰਵਾਇਆ ਗਿਆ ਡਾ ਨੇਹਾ ਅਗਰਵਾਲ।

ਜੰਡਿੰਆਲ਼ਾ ਗੁਰੂ 20 ਅਪੈ੍ਲ (ਨਿਰਮਲ ਸਿੰਘ ਮੱਲ਼ੀ )ਹਸਪਤਾਲ ਵਿਖੇ ਮਲੇਰੀਆ ਜਾਗਰੂਕ ਹਫ਼ਤਾ ।ਸਿਵਲ ਸਰਜਨ ਤਰਨ ਤਾਰਨ ਡਾ ਰੇਨੂ ਭਾਟੀਆ ਦੇ ਦਿਸ਼ਾ-ਨਿਰਦੇਸ਼ਾ ਅਤੇ ਜਿਲਾ ਐਪੀਡਿਮੋਲੋਜਿਸਟ ਡਾ ਨੇਹਾ ਅਗਰਵਾਲ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਪੱਟੀ ਵਿਖੇ ਮਮਤਾ ਦਿਵਸ ਮੌਕੇ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕ ਕਰਦੇ ਹੋਏ ਅਸਿਸਟੈਂਟ ਮਲੇਰੀਆ ਅਫਸਰ ਕੰਵਲ ਬਲਰਾਜ ਸਿੰਘ ਸਮਰਾ। ਇਸ ਕੈਂਪ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਨੇ ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਅਤੇ ਮਾਵਾਂ ਦੇ ਟੀਕਾਕਰਨ ਬਾਰੇ ਦੱਸਿਆ। ਇਸ ਮੌਕੇ ਵੀ ਸੀ ਸੀ ਐਮ ਸੰਨੀ ਨੇ ਕੋਰੋਨਾ ਟੀਕਾਕਰਨ ਓਨਲਾਈਨ ਕਰਨ ਬਾਰੇ ਜਾਣਕਾਰੀ ਦਿੱਤੀ।