ਆਰ ਐਸ ਡੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੱਲ ਧਿਆਨ ਦੇਵੇ ਸਰਕਾਰ।
ਜਥੇਬੰਦੀ ਸ਼ਾਹਪੁਰ ਕੰਢੀ 20 ਅਪ੍ਰੈਲ ( pc ਰਾਓਤ ਰਾਜਪੂਤ ) ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਆਰ ਐਸ ਡੀ ਪੰਜਾਬ ਦੀ ਖਾਸ ਬੈਠਕ ਸਟਾਫ਼ ਕਲੱਬ ਦੇ ਵਿੱਚ ਕੀਤੀ ਗਈ ,ਆਰ ਐਸ ਡੀ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, ਡੈਮ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਅੱਜ 20 ਤਰੀਕ ਹੋਣ ਦੇ ਬਾਵਜੂਦ ਵੀ ਅਜੇ ਤੱਕ ਨਹੀਂ ਦਿੱਤੀ ਗਈ,ਅਤੇ ਆਰ ਐੱਸ ਡੀੇ ਦੇ ਕੁਜ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਾ ਬਕਾਇਆ ਦੇ ਦਿੱਤਾ ਗਿਆ ਹੈ,ਅਤੇ ਕੁਝ ਮੁਲਾਜ਼ਮ ਇੰਤਜ਼ਾਰ ਦੇ ਵਿਚ ਬੈਠੇ ਹੋਏ ਹਨ, ਜਿਨਾ ਨੂੰ ਅਜੇ ਤੱਕ ਮਹਿੰਗਾਈ ਭੱਤੇ ਦਾ ਇਰੀਅਰ ਨਹੀ ਦਿੱਤਾ ਗਿਆ, ਅਤੇ ਨਾ ਹੀ ਤਨਖਾਹ ਦਿੱਤੀ ਗਈ ਹੈ,ਜਦ ਕਿ ਅੱਧੇ ਤੋਂ ਜ਼ਿਆਦਾ ਮੁਲਾਜ਼ਮ ਮਹਿੰਗਾਈ ਭੱਤੇ ਦਾ ਬਣਦਾ ਇਰੀਅਰ ਲੈ ਚੁੱਕੇ ਹਨ, ਜਦ ਇਸ ਦੇ ਸਬੰਧ ਵਿੱਚ ਅਧਿਕਾਰੀ ਠਾਕੁਰ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਕਿਹਾ ਮਾਰਚ ਮਹੀਨੇ ਦੀ ਤਨਖਾਹ ਦੀ ਉਨ੍ਹਾਂ ਕੋਲ ਡੀ ਡੀਓ ਪਾਵਰ ਨਹੀਂ ਪਹੁੰਚੀ ਜਿਸ ਕਾਰਨ ਮੁਲਾਜਮਾਂ ਦੀ ਤਨਖਾਹ ਲੇਟ ਹੋ ਗਈ ਹੈ, ਜਥੇਬੰਦੀ ਅਤੇ ਮੁਲਾਜ਼ਮਾਂ ਨੇ ਸਰਕਾਰ ਕੋਲੋਂ ਮੰਗ ਹੈ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੱਲ ਜਲਦ ਧਿਆਨ ਦਿੱਤਾ ਜਾਵੇ ਇਸ ਮੌਕੇ ਤੇ ਅਮਰਜੀਤ ਸਿੰਘ ਜੰਡੀਰ ਪ੍ਰਧਾਨ, ਰਾਜੇਸ਼ ਰੰਧਾਵਾ ਚੇਅਰਮੈਂਨ, ਗਿਆਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਾਬਾ ਬਲਵੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ, ਪ੍ਰਕਾਸ਼ ਸਿੰਘ ਗੋਰਾ ਕਾਰਜਕਾਰੀ ਪ੍ਰਧਾਨ, ਸ੍ਰੀ ਵਿਜੇ ਕੁਮਾਰ ਸਕੱਤਰ ਆਦਿ ਹਾਜ਼ਰ ਸਨ।