ਛੋਟੀ ਬਾਰਾਦਰੀ ਵਿਚ ਕੀਤਰਨ ਸ਼ੁਕਰਾਨਾ ਸਮਾਗਮ ਹੋਇਆ।
ਅਜ ਜਲੰਧਰ ਛੋਟੀ ਬਾਰਾਦਰੀ ਕੋਠੀ ਨੰ:5 ਨਜ਼ਦੀਕ ਪਿਮਸ ਹਸਪਤਾਲ ਮਨਜੀਤ ਸਿੰਘ ਜੋਲੀ ਦੇ ਗ੍ਰਹਿ ਵਿਖੇ ਵਰਾ ਕਲੋਜਿੰਗ ਅਤੇ ਨਵਾਂ ਵਰਾ ਬਿਜ਼ਨਸ ਸ਼ੁਰੂਆਤ ਦੇ ਸਮਾਗਮ ਕਰਵਾਏ ਗਏ। ਜਿਸ ਵਿਚ ਸ਼੍ਰੀ ਗੁਰੂ ਰਾਮਦਾਸ ਸੇਵਕ ਜਥਾ ਜਲੰਧਰ ਦੇ ਸਮੂਹ ਮੈਂਬਰ ਨੇ ਹਿਸਾ ਲਿਆ। ਮਨਜੀਤ ਸਿੰਘ ਜੋਲੀ , ਗੁਰਚਰਨ ਸਿੰਘ ਗੁੰਬਰ ਅਤੇ ਜੁਗਿੰਦਰ ਸਿੰਘ ਗੁੰਬਰ ਵਲੋ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਵਾਏ ਗਏ ਉਪਰੰਤ ਹਜੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਜੀ ਰਾਗੀ ਜਥਾ ਜਰਨੈਲ ਸਿੰਘ ਜੀ ਕੁਹੜਕਾ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਨਾਲ ਜੋੜਿਆ ਉਪਰੰਤ ਅਰਦਾਸ ਦੀ ਸੇਵਾ ਸਾਬਕਾ ਮੁਖ ਅਰਦਾਸੀਏ ਭਾਈ ਧਰਮ ਸਿੰਘ ਜੀ ਸਿੰਘ ਸਾਹਿਬ ਜੀ ਨੇ ਨਿਭਾਈ ਸਟੇਜ ਸਕਤਰ ਦੀ ਸੇਵਾ ਚੀਫ ਐਡੀਟਰ ਯੂਨੀਵਰਸ ਪਲਸ ਨਿਊਜ਼ ਦੇ ਚੀਫ ਐਡੀਟਰ ਅੰਮ੍ਰਿਤ ਪਾਲ ਸਿੰਘ ਸਫਰੀ ਨੇ ਨਿਭਾਈ ਸਮਾਗਮ ਵਿਚ ਪੁਹੰਚੇ ਓਚੇਰੇ ਤੋਰ ਤੇ ਪਤਵੰਤੇ ਸੱਜਣ ਜਗਦੀਸ਼ ਰਾਜਾ ਮੇਅਰ ਜਲੰਧਰ ਪਰਮਵੀਰ ਸਿੰਘ ਅਜੀਤ ਅਖਬਾਰ, ਬਾਬਾ ਜਗਦੀਸ਼ ਸਿੰਘ ਜੀ ਅੰਮ੍ਰਿਤਸਰ, ਮਹਿੰਦਰ ਸਿੰਘ ਪਟਿਆਲਾ ਰਿਪਦਮਨ ਸਿੰਘ ਜੀ ਜੋਲੀ , ਸ਼੍ਰੀ ਮੁੰਜਾਲ ਜੀ ਚੰਡੀਗੜ ਅਤੇ ਗੁਰੂ ਰਾਮਦਾਸ ਸੇਵਕ ਜਥਾ ਦੇ ਮੈਂਬਰ ਨੇ ਹਿਸਾ ਲਿਆ ਅੰਮ੍ਰਿਤਪਾਲ ਸਿੰਘ ਜੀ ਨੇ ਆਈ ਸਮੂਹ ਸੰਗਤ ਦਾ ਧੰਨਵਾਦ ਕੀਤਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।