ਯੋਗੀ ਨੂੰ ਵੱਡਾ ਝਟਕਾ, ਕੈਬਨਿਟ ਮੰਤਰੀ ਮੌਰਿਆ ਨੇ ਦਿੱਤਾ ਅਸਤੀਫਾ; ਐਸਪੀ ਵਿੱਚ ਸ਼ਾਮਲ ਹੋਏ
ਲਖਨਊ, 11 ਜਨਵਰੀ
ਯੋਗੀ ਸਰਕਾਰ ‘ਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਭਾਜਪਾ ਛੱਡ ਕੇ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਮੌਰੀਆ ਦੇ ਅਸਤੀਫੇ ਤੋਂ ਬਾਅਦ ਅਖਿਲੇਸ਼ ਯਾਦਵ ਨੇ ਵੀ ਉਨ੍ਹਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਅਖਿਲੇਸ਼ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਸਮਾਜਿਕ ਨਿਆਂ ਅਤੇ ਸਮਾਨਤਾ ਲਈ ਲੜਨ ਵਾਲੇ ਲੋਕਪ੍ਰਿਯ ਨੇਤਾ ਸਵਾਮੀ ਪ੍ਰਸਾਦ ਮੌਰਿਆ ਅਤੇ ਸਪਾ ‘ਚ ਉਨ੍ਹਾਂ ਦੇ ਨਾਲ ਆਏ ਸਾਰੇ ਨੇਤਾਵਾਂ, ਵਰਕਰਾਂ ਅਤੇ ਸਮਰਥਕਾਂ ਦਾ ਨਿੱਘਾ ਸਵਾਗਤ ਅਤੇ ਸ਼ੁਭਕਾਮਨਾਵਾਂ।
ਮੌਰੀਆ ਨੇ ਆਪਣੇ ਪੱਤਰ ਵਿੱਚ ਦਲਿਤਾਂ, ਪਛੜੇ ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਛੋਟੇ-ਛੋਟੇ ਅਤੇ ਦਰਮਿਆਨੇ ਪੱਧਰ ਦੇ ਵਪਾਰੀਆਂ ਪ੍ਰਤੀ ਘੋਰ ਅਣਗਹਿਲੀ ਵਾਲੇ ਰਵੱਈਏ ਨੂੰ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਹੈ। ਮੌਰੀਆ ਬੀ.ਜੇ.ਪੀ ਤੋਂ ਹੋ ਕੇ ਸਪਾ ‘ਚ ਪਹੁੰਚ ਗਏ ਹਨ। ਮੌਰਿਆ ਯੋਗੀ ਸਰਕਾਰ ਵਿੱਚ ਕਿਰਤ ਅਤੇ ਰੁਜ਼ਗਾਰ ਅਤੇ ਤਾਲਮੇਲ ਮੰਤਰੀ ਸਨ।