ਪ੍ਰੈੱਸ ਐਂਡ ਮੀਡੀਆ ਕਲੱਬ ਵੱਲੋਂ ਸੁਤੰਤਰਤਾ ਦਿਵਸ ਮਨਾਇਆ, ਝੰਡਾ ਲਹਿਰਾਉਣ ਦੀ ਰਸਮ ਨਾਲ ਬੱਚਿਆਂ ਨੂੰ ਵੰਡੀ ਮਾਸਿਕ ਫੀਸ, ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ
ਸੁਤੰਤਰਤਾ ਦਿਵਸ ਦੇ ਇਸ ਮੁਬਾਰਕ ਮੌਕੇ ‘ਤੇ ਪ੍ਰੈੱਸ ਐਂਡ ਮੀਡੀਆ ਕਲੱਬ ਦੇ ਪੰਜਾਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਫ਼ਰੀ ਸਮੇਤ ਸੀਨੀਅਰ ਮੈਂਬਰਾਂ ਸਰਵਸ਼੍ਰੀ ਰਾਕੇਸ਼ ਖੰਨਾ, ਨਵੀਨ ਕੋਹਲੀ, ਪੀ ਸੀ ਰਾਉਤ, ਰੁਪਿੰਦਰ ਸਿੰਘ ਅਰੋੜਾ, ਗੌਰਵ ਕਾਂਤ, ਰੌਬਿਨ ਖੰਨਾ, ਨਿਪੁੰਨ ਧਵਨ ਅਤੇ ਅਮਿਤ ਕੁਮਾਰ ਨੇ ਸਾਂਝੇ ਤੌਰ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਇਸ ਵਰ੍ਹੇਗੰਢ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਦੇਸ਼ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ।
ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਮਾਨਵ ਸੇਵਾ ਸੁਸਾਇਟੀ ਦੇ ਚੇਅਰਮੈਨ ਪੰਡਿਤ ਸਾਹਿਲ ਸ਼ਰਮਾ ਅਤੇ ਪੰਡਿਤ ਸੰਦੀਪ ਸ਼ਰਮਾ ਨੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਜਲੰਧਰ, 16 ਅਗਸਤ : ਪ੍ਰੈੱਸ ਐਂਡ ਮੀਡੀਆ ਕਲੱਬ ਪੰਜਾਬ (ਜਲੰਧਰ ਯੂਨਿਟ) ਵੱਲੋਂ ਮਾਨਵ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਸ਼ੰਕਰ ਰਾਜਾ ਵੱਲੋਂ ਸਨਮਾਨਪੂਰਵਕ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸ਼ੁਭ ਅਵਸਰ ‘ਤੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਮਾਨਵ ਸੇਵਾ ਸੁਸਾਇਟੀ ਦੇ ਚੇਅਰਮੈਨ ਪੰਡਿਤ ਸਾਹਿਲ ਸ਼ਰਮਾ ਅਤੇ ਪੰਡਿਤ ਸੰਦੀਪ ਸ਼ਰਮਾ ਨੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਪਾਵਨ ਦਿਹਾੜੇ ‘ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋੜਵੰਦ ਬੱਚਿਆਂ ਨੂੰ ਮਾਸਿਕ ਸਕੂਲ ਫੀਸਾਂ ਦਾ ਵਿਤਰਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਨਾਲ ਓਤ-ਪੋਤ ਸੁੰਦਰ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਹਾਜ਼ਰ ਸਾਰੇ ਲੋਕਾਂ ਦਾ ਮਨ ਮੋਹ ਲਿਆ।
