ਪਹਿਲੀ ਬਰਸਾਤ ਨੇ ਹੀ ਖੋਲੀ ਸਰਕਾਰ ਅਤੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ
ਜਲੰਧਰ- 11 ਅਗਸਤ (ਸ਼ੰਕਰ ਰਾਜਾ)- ਅੱਜ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਨਗਰ ਨਿਗਮ ਦੇ ਦਾਅਵਿਆਂ ਤੇ ਕਾਰਗੁਜਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਜਦੋਂ ਥੋੜੇ ਸਮੇ ਦੀ ਬਰਸਾਤ ਨਾਲ ਹੀ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿਚ ਜਬਰਦਸਤ ਪਾਣੀ ਭਰ ਗਿਆ, ਜਿਸ ਨਾਲ ਕਈ ਘਰਾਂ ਵਿਚ ਪਾਣੀ ਵੜ ਗਿਆ ਅਤੇ ਕਈ ਵਾਹਨ ਵੀ ਪਾਣੀ ਵਿਚ ਡੁੱਬ ਗਏ ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ, ਪ੍ਰਸ਼ਾਸਨ ਨੇ ਪਿਛਲੇ ਸਾਲ ਦੀ ਬਰਸਾਤ ਤੋਂ ਵੀ ਕੋਈ ਸਬਕ ਨਹੀਂ ਲਿਆ
ਨਗਰ ਨਿਗਮ ਮੁਤਾਬਕ ਸਾਰੇ ਇਲਾਕੇ ਦੀ ਸਫਾਈ ਕਰਵਾਈ ਗਈ ਸੀ ਜਿਸ ਨਾਲ ਕਿ ਪਾਣੀ ਭਰਨ ਦੀ ਕੋਈ ਸੰਭਾਵਨਾ ਨਹੀਂ ਸੀ ਪਰ ਪਹਿਲੀ ਬਾਰਿਸ਼ ਨੇ ਹੀ ਦਿਖਾ ਦਿੱਤੇ ਕਿਵੇਂ ਸਾਰਾ ਸਿਸਟਮ ਫੇਲ ਹੋ ਚੁੱਕਾ ਹੈ। ਪ੍ਰੀਤ ਨਗਰ, ਸੋਢਲ ਰੋਡ ਆਲੇ-ਦੁਆਲੇ ਇਲਾਕਿਆਂ ‘ਚ ਭਾਰੀ ਜਲ ਭਰਾਵ ਹੋਇਆ।
