featured

ਮਨਸਿਟ੍ਰੀਅਲ ਕਰਮਚਾਰੀਆਂ ਦੀ ਹੜਤਾਲ ਨਾਲ ਆਟੋਮੇਟਡਿ ਡਰਾਈਵਿੰਗ ਟੈਸਟ ਟਰੈਕ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ, ਲੋਕਾਂ ਨੂੰ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ

ਪ੍ਰਾਈਵੇਟ ਸਟਾਫ਼ ਹੋਣ ਦੇ ਬਾਵਜੂਦ ਜਲੰਧਰ ਡਰਾਈਵਿੰਗ ਟਰੈਕ ਕਿਉਂ ਕੀਤਾ ਬੰਦ? ਆਰ.ਟੀ.ਏ. ਦੇ ਖੁਲਾਸੇ ਨੇ ਖੜ੍ਹੇ ਕੀਤੇ ਸਵਾਲ

ਜਲੰਧਰ, 17 ਅਗਸਤ ( ਸ਼ੰਕਰ ਰਾਜਾ) : ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸੀਜ਼ ਯੂਨੀਅਨ (PSMSU) ਵੱਲੋਂ ਕੀਤੀ ਗਈ ਦੋ ਦਿਨਾਂ ਹੜਤਾਲ ਦੌਰਾਨ ਜਲੰਧਰ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ‘ਤੇ ਆਮ ਲੋਕਾਂ ਨੂੰ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਜਿੱਥੇ ਇਸ ਟਰੈਕ ਦਾ ਸਾਰਾ ਕੰਮਕਾਜ ਆਊਟਸੋਰਸਡ (ਪ੍ਰਾਈਵੇਟ) ਕਾਮਿਆਂ ਵੱਲੋਂ ਚਲਾਇਆ ਜਾਂਦਾ ਹੈ, ਉੱਥੇ ਫਿਰ ਵੀ ਟਰੈਕ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ। ਇਸ ਕਾਰਨ ਦੂਰ-ਦੂਰ ਤੋਂ ਟੈਸਟ ਦੇਣ ਪਹੁੰਚੇ ਬਿਨੈਕਾਰਾਂ ਨੂੰ ਬਿਨਾਂ ਟੈਸਟ ਦਿੱਤੇ ਹੀ ਨਿਰਾਸ਼ ਹੋ ਕੇ ਪਰਤਣਾ ਪਿਆ।

ਦੂਰੋਂ ਆਏ ਲੋਕਾਂ ਦੀ ਵਧੀ ਮੁਸ਼ਕਿਲ, ਪੈਸਾ ਤੇ ਸਮਾਂ ਦੋਵੇਂ ਬਰਬਾਦ ਟਰੈਕ ਬੰਦ ਹੋਣ ਕਾਰਨ ਸਭ ਤੋਂ ਵੱਡੀ ਮਾਰ ਆਮ ਜਨਤਾ ‘ਤੇ ਪਈ। ਕਈ ਬਿਨੈਕਾਰ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਤੋਂ ਮਹਿੰਗੇ ਸਾਧਨ ਕਰਕੇ ਅਤੇ ਆਪਣੀ ਦਿਹਾੜੀ ਛੱਡ ਕੇ ਟੈਸਟ ਦੇਣ ਪਹੁੰਚੇ ਹੋਏ ਸਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਟਰੈਕ ਦੇ ਕਾਮੇ ਪ੍ਰਾਈਵੇਟ ਹਨ ਅਤੇ ਉਹ ਹੜਤਾਲ ‘ਤੇ ਨਹੀਂ ਸਨ, ਤਾਂ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਕੰਮ ਜਾਰੀ ਕਿਉਂ ਨਹੀਂ ਰੱਖਿਆ? ਜੇਕਰ ਕੰਮ ਬੰਦ ਹੀ ਕਰਨਾ ਸੀ, ਤਾਂ ਉਨ੍ਹਾਂ ਨੂੰ ਪਹਿਲਾਂ ਆਨਲਾਈਨ ਮੈਸੇਜ ਜਾਂ ਨੋਟੀਫਿਕੇਸ਼ਨ ਰਾਹੀਂ ਸੂਚਿਤ ਕਿਉਂ ਨਹੀਂ ਕੀਤਾ ਗਿਆ।