National

ਕਥਾਵਾਚਕ ਅਨਿਰੁੱਧਾਚਾਰੀਆ ਦੇ ਪਿਤਾ ਨੇ ਲਾਇਆ ਸ਼ੋਸ਼ਣ ਦਾ ਦੋਸ਼

ਵਰਿੰਦਾਵਨ – ਗੌਰੀਗੋਪਾਲ ਆਸ਼ਰਮ ‘ਚ ਦੇਸ਼ ਵਿਚ ਆਪਣੇ ਪਰਿਵਾਰਾਂ ਵੱਲੋਂ ਦੁਰਕਾਰੀਆਂ ਬਜ਼ੁਰਗਾ ਮਾਵਾਂ ਦੀ ਸੇਵਾ ਦਾ ਦਾਅਵਾ ਕਰਨ ਵਾਲੇ ਕਥਾਵਾਚਕ ਅਨਿਰੁੱਧਾਚਾਰੀਆ ਦੇ ਪਿਤਾ ਨੇ ਉਨ੍ਹਾਂ ‘ਤੇ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਸਾਰਿਤ ਵੀਡੀਓ ‘ਚ ਮਾਰਕੁੱਟ ਕਰਨ ਅਤੇ ਬੰਧਕ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਆਸ਼ਰਮ ਨੇ ਵੀਡੀਓ ਨੂੰ ਇਕ ਸਾਲ ਪੁਰਾਣਾ ਦੱਸਿਆ ਹੈ। ਕਥਾਵਾਚਕ ਅਨਿਰੁੱਧਾਚਾਰੀਆ ਦੇ ਪਿਤਾ ਰਾਮਨਰੇਸ਼ ਤਿਵਾੜੀ ਦੀ ਇੰਟਰਨੈਟ ਮੀਡੀਆ ‘ਤੇ ਪ੍ਰਸਾਰਿਤ ਵੀਡੀਓ ਅਚਾਨਕ ਚਰਚਾ ‘ਚ ਆ ਗਈ ਹੈ।

ਇਸ ਵਿਚ ਉਨ੍ਹਾਂ ਦੇ ਪਿਤਾ ਕਹਿ ਰਹੇ ਹਨ ਕਿ ਮੈਂ ਗੌਰੀ ਗੋਪੀਲ ਆਸ਼ਰਮ ਤੋਂ ਅਨਿਰੁੱਧਾਚਾਰੀਆ ਦੇ ਘਰੋਂ ਬੋਲ ਰਿਹਾ ਹਾਂ, ਮੈਨੂੰ ਲੋਕ ਅਨਿਰੁੱਧਾਚਾਰੀਆ ਦਾ ਪਿਤਾ ਆਖਦੇ ਹਨ। ਅੱਜ ਮੇਰਾ ਹੱਥ ਉੱਪਰ ਨਹੀਂ ਉਠ ਰਿਹਾ। ਇਕ ਘੰਟੇ ਤੋਂ ਮੁਲਾਜ਼ਮ ਨੂੰ ਬੁਲਾ ਰਿਹਾ ਹਾਂ, ਪਰ ਕੋਈ ਨਹੀਂ ਸੁਣ ਰਿਹਾ। ਮੁਲਾਜ਼ਮ ਰੰਗਦਾਰੀ ਕਰਦੇ ਹਨ। ਅਨਿਰੁੱਧਾਚਾਰੀਆ ਦੇ ਕਿੰਨੇ ਪਿਤਾ ਹਨ, ਅਸੀਂ ਪਤਾ ਨਹੀਂ ਲਗਾ ਪਾ ਰਹੇ। ਜਿਵੇਂ ਸਾਡੇ ਨਾਲ ਵਰਤਾਅ ਹੋ ਰਿਹਾ ਹੈ, ਮੈਂ ਮੋਦੀ, ਯੋਗੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਬਹੁਤ ਮੁਸੀਬਤ ਵਿਚ ਹਾਂ।”

ਅਨਿਰੁੱਧਾਚਾਰੀਆ ਨੇ ਮੇਰੀ ਜ਼ਮੀਨ ਹੜੱਪ ਲਈ ਹੈ ਤੇ ਇਸ ਦੇ ਮੁਲਾਜ਼ਮਾਂ ਬਾਪ ਬਣ ਕੇ ਗੱਲ ਕਰਦੇ ਹਨ। ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਾਡੀ ਸੁਣਨ ਤੇ ਮਦਦ ਕਰਨ। ਮੈਂ 68 ਸਾਲ ਦਾ ਹਾਂ, ਮੇਰੇ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਹੈ, ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਸੇ ਦੌਰਾਨ ਕੁਝ ਮੁਲਾਜ਼ਮ ਉਨ੍ਹਾਂ ਵੀਡੀਓ ਬਣਾਉਣ ਤੋਂ ਰੋਕਦੇ ਹਨ ਤਾਂ ਰਾਮਨਰੇਸ਼ ਤਿਵਾੜੀ ਹੜਕਾ ਦਿੰਦੇ ਹਨ।

ਗੌਰੀਗੋਪਾਲ ਆਸ਼ਰਮ ਨੇ ਦੱਸਿਆ ਕਿ ਇਹ ਵੀਡੀਓ 29 ਅਗਸਤ 2024 ਦੀ ਹੈ। ਇਸ ਤੋਂ ਬਾਅਦ ਖ਼ੁਦ ਕਥਾਵਾਚਕ ਅਨਿਰੁੱਧਾਚਾਰੀਆ ਨੇ ਇਕ ਦਿਨ ਆਪਣੀ ਕਥਾ ‘ਚ ਭਗਤਾਂ ਸਾਹਮਣੇ ਕਬੂਲਿਆ ਸੀ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਘਰੋਂ ਕੱਢਿਆ ਹੈ।

ਅਨਿਰੁੱਧਾਚਾਰੀਆ ਦੇ ਪਿਤਾ ਰਾਮਨਰੇਸ਼ ਤਿਵਾੜੀ ਦਾ ਕਹਿਣਾ ਹੈ ਕਿ ਜੋ ਵੀਡੀਓ ਪ੍ਰਸਾਰਿਤ ਹੋ ਰਹੀ ਹੈ, ਉਹ ਕਿਸੇ ਨੇ ਏਆਈ ਨਾਲ ਐਡਿਟ ਕੀਤੀ ਹੈ। “ਮੈਂ ਗੌਰੀਗੋਪਾਲ ਆਸ਼ਰਮ ‘ਚ ਖੁਸ਼ ਹਾਂ, ਅਜਿਹਾ ਬੇਟਾ ਰੱਬ ਸਾਰਿਆਂ ਨੂੰ ਦੇਵੇ। ਉਹ ਮੇਰੇ ਕੋਲ ਹਰ ਰੋਜ਼ ਸ਼ਾਮ ਨੂੰ ਆ ਕੇ ਸੇਵਾ ਕਰਦੇ ਹਨ।”