National

ਸੱਚਾ ਭਾਰਤੀ ਫ਼ੌਜ ‘ਤੇ ਅਜਿਹੀ ਟਿੱਪਣੀ ਨਹੀਂ ਕਰੇਗਾ ! SC ਨੇ ਰਾਹੁਲ ਗਾਂਧੀ ਨੂੰ ਪਾਈ ਝਾੜ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਫੌਜ ‘ਤੇ ਟਿੱਪਣੀ ਦੇ ਮਾਮਲੇ ‘ਚ ਰਾਹੁਲ ਗਾਂਧੀ ਨੂੰ ਕਾਫੀ ਝਾੜ ਪਾਈ ਹੈ। ਸੁਪਰੀਮ ਕੋਰਟ ਨੇ ਤਲਖ਼ ਲਹਿਜੇ ‘ਚ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਚੀਨ ਨੇ ਭਾਰਤ ਦੀ ਜ਼ਮੀਨ ਹੜੱਪ ਲਈ ਹੈ। ਕੀ ਤੁਹਾਡੇ ਕੋਲ ਕੋਈ ਦਸਤਾਵੇਜ਼ ਹੈ? ਜੇ ਤੁਸੀਂ ਸੱਚੇ ਭਾਰਤੀ ਹੋ ਤਾਂ ਫੌਜ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ।

ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਚੀਨ ਨੇ ਭਾਰਤ ਦੀ 2000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਇਹ ਗੱਲ ਤੁਹਾਨੂੰ ਕਿਵੇਂ ਪਤਾ ਚੱਲੀ? ਕੀ ਤੁਹਾਡੇ ਕੋਲ ਕੋਈ ਸਬੂਤ ਹੈ? ਤੁਹਾਨੂੰ ਮਿਲੀ ਇਸ ਜਾਣਕਾਰੀ ਦਾ ਸਰੋਤ ਕੀ ਹੈ? ਜੇ ਤੁਸੀਂ ਇਕ ਸੱਚੇ ਭਾਰਤੀ ਹੋ, ਤਾਂ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ।

ਸੀਨੀਅਰ ਵਕੀਲ ਅਤੇ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ। ਜੇ ਉਹ ਕੁਝ ਨਹੀਂ ਕਹਿ ਸਕਦੇ ਤਾਂ ਉਨ੍ਹਾਂ ਦੇ ਇਸ ਅਹੁਦੇ ‘ਤੇ ਰਹਿਣ ਦਾ ਕੀ ਫਾਇਦਾ ? ਸੁਪਰੀਮ ਕੋਰਟ ਨੇ ਸਿੰਘਵੀ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਨੇ ਉਨ੍ਹਾਂ ਨੂੰ ਨਹੀਂ ਰੋਕਿਆ, ਪਰ ਇਹ ਸਵਾਲ ਕਿਉਂ ਨਹੀਂ ਸੰਸਦ ‘ਚ ਉਠਾਉਂਦੇ? ਉਹ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਲਿਖਦੇ ਹਨ?

ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਨੇ ਇਕ ਸਬਕ ਸਿਖਾਇਆ ਹੈ। ਹੁਣ ਜੇ ਰਾਹੁਲ ਗਾਂਧੀ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਦੇ ਤਾਂ ਹੋਰ ਲੋਕ ਕਿਵੇਂ ਉਨ੍ਹਾਂ ਦੀਆਂ ਬੇਕਾਰ ਦੀਆਂ ਗੱਲਾਂ ‘ਤੇ ਕੰਟਰੋਲ ਰੱਖ ਸਕਦੇ ਹਨ।

ਸਾਲ 2022 ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਫੌਜ ਬਾਰੇ ਬੇਤੁਕੇ ਬਿਆਨ ਦਿੱਤੇ ਸਨ। ਭਾਰਤੀ ਫੌਜ ਅਤੇ ਚੀਨੀ ਫੌਜ ਦੇ ਗਲਵਾਨ ‘ਚ ਹੋਏ ਵਿਵਾਦ ਤੋਂ ਬਾਅਦ, ਰਾਹੁਲ ਗਾਂਧੀ ਨੇ ਮੀਡੀਆ ਨੂੰ ਕਿਹਾ ਸੀ ਕਿ ਲੋਕ ਭਾਰਤ ਜੋੜੋ ਯਾਤਰਾ ਦੌਰਾਨ ਸਵਾਲ ਪੁੱਛ ਰਹੇ ਹਨ, ਪਰ ਚੀਨ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ ਦੀ ਕੁੱਟਮਾਰ ਕੀਤੀ ਹੈ। ਉਸ ‘ਤੇ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ? ਚੀਨ ਨੇ ਭਾਰਤ ਦੀ 2000 ਵਰਗ ਕਿਲੋਮੀਟਰ ਜ਼ਮੀਨ ਕਬਜ਼ਾ ਕਰ ਲਿਆ ਹੈ। ਉਸ ‘ਤੇ ਸਵਾਲ ਨਹੀਂ ਪੁੱਛਿਆ ਜਾਵੇਗਾ?