ਨਾ ਕਰੋ ਈਰਾਨ ਦੀ ਗ਼ੈਰ-ਲੁੜੀਂਦੀ ਯਾਤਰਾ, ਈਰਾਨ ਸਥਿਤ ਦੂਤਘਰ ਨੇ ਭਾਰਤੀਆਂ ਨੂੰ ਦਿੱਤੀ ਸਲਾਹ
ਤਹਿਰਾਨ – ਈਰਾਨ ਸਥਿਤ ਦੂਤਘਰ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਈਰਾਨ ਦੀ ਗ਼ੈਰ-ਲੁੜੀਂਦੀ ਯਾਤਰਾ ਕਰਨ ਤੋਂ ਪਹਿਲਾਂ ਮੌਜੂਦਾ ਹਾਲਾਤ ’ਤੇ ਵਿਚਾਰ ਕਰਨ। ਦੂਤਘਰ ਨੇ ਸਲਾਹ ਦਿੱਤੀ ਹੈ ਕਿ ਉਹ ਖੇਤਰ ’ਚ ਹੋਣ ਵਾਲੀਆਂ ਨਵੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਤੇ ਈਰਾਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਅਧਿਕਾਰੀਆਂ ਵੱਲੋਂ ਜਾਰੀ ਸਲਾਹ ਦੀ ਪਾਲਣਾ ਕਰਨ। ਸਲਾਹ ’ਚ ਕਿਹਾ ਗਿਆ ਹੈ ਕਿ ਜੋ ਭਾਰਤੀ ਨਾਗਰਿਕ ਪਹਿਲਾਂ ਤੋਂ ਹੀ ਈਰਾਨ ’ਚ ਹਨ ਤੇ ਉਥੋਂ ਨਿਕਲਣ ’ਚ ਦਿਲਚਸਪੀ ਰੱਖਦੇ ਹਨ, ਉਹ ਮੌਜੂਦਾ ਸਮੇਂ ’ਚ ਉਪਲਬਧ ਵਪਾਰਕ ਉਡਾਣਾਂ ਤੇ ਫੇਰੀ ਦੇ ਬਦਲਾਂ ਦਾ ਲਾਭ ਲੈ ਸਕਦੇ ਹਨ। ਇਹ ਸਲਾਹ ਖੇਤਰ ’ਚ ਸੁਰੱਖਿਆ ਹਾਲਾਤ ਤੇ ਪਿਛਲੇ ਮਹੀਨੇ ਈਰਾਨ ਦੇ ਖ਼ਿਲਾਫ਼ ਇਜ਼ਰਾਈਲ ਵੱਲੋਂ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਸ਼ੁਰੂ ਕਰਨ ਤੋਂ ਬਾਅਦ ਦੇ ਸੰਘਰਸ਼ ਨੂੰ ਦੇਖਦੇ ਹੋਏ ਦਿੱਤੀ ਗਈ ਹੈ। ਹਾਲਾਤ ਉਦੋਂ ਹੋਰ ਖ਼ਰਾਹ ਹੋ ਗਏ, ਜਦੋਂ ਈਰਾਨ ਨੇ ਇਜ਼ਰਾਈਲ ਤੇ ਕਤਰ ’ਚ ਅਮਰੀਕੀ ਫ਼ੌਜ ਦੇ ਹਵਾਈ ਅੱਡੇ ’ਤੇ ਜਵਾਬੀ ਹਵਾਈ ਹਮਲੇ ਕੀਤੇ ਸਨ। ਇਜ਼ਰਾਈਲ ਨੇ ਕਿਹਾ ਹੈ ਕਿ 13 ਜੂਨ ਨੂੰ ਸ਼ੁਰੂ ਹੋਈ ਉਸਦੀ ਜੰਗ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦਾ ਮੰਤਵ ਸੀ, ਜਿਸ ਨੂੰ ਤਹਿਰਾਨ ਨੇ ਲੰਬੇ ਸਮੇਂ ਤੋਂ ਨਾਮਨਜ਼ੂਰ ਕੀਤਾ ਹੈ।
