ਮੈਸੀ ਤੇ ਅਰਜਨਟੀਨਾ ਦੀ ਟੀਮ ਪ੍ਰਦਰਸ਼ਨੀ ਮੈਚ ਲਈ ਅਕਤੂਬਰ ’ਚ ਆਵੇਗੀ ਭਾਰਤ
ਨਵੀਂ ਦਿੱਲੀ- ਭਾਰਤ ਦੇ ਫੁਟਬਾਲ ਪ੍ਰਸ਼ੰਸਕਾਂ ਨੂੰ ਅਕਤੂਬਰ ਵਿੱਚ ਕੇਰਲ ’ਚ ਪ੍ਰਦਰਸ਼ਨੀ ਮੈਚ ਦੌਰਾਨ ਲਿਓਨਲ ਮੈਸੀ ਅਤੇ ਉਸ ਦੀ ਅਰਜਨਟੀਨਾ ਟੀਮ ਦੀ ਇੱਕ ਹੋਰ ਝਲਕ ਦੇਖਣ ਨੂੰ ਮਿਲੇਗੀ। ਵਿਸ਼ਵ ਕੱਪ ਜੇਤੂ ਕਪਤਾਨ ਮੈਸੀ ਦਾ ਇਹ 14 ਸਾਲਾਂ ਬਾਅਦ ਭਾਰਤ ਦਾ ਦੂਜਾ ਦੌਰਾ ਹੋਵੇਗਾ। ਫੁਟਬਾਲ ਪ੍ਰਸ਼ੰਸਕ ਮੈਸੀ ਨੂੰ ਖੇਡਦਿਆਂ ਦੇਖਣ ਲਈ ਉਤਸ਼ਾਹਿਤ ਹਨ। ਕੇਰਲ ਦੇ ਖੇਡ ਮੰਤਰੀ ਵੀ. ਅਬਦੁਰਹਿਮਾਨ ਨੇ ਪਿਛਲੇ ਸਾਲ ਨਵੰਬਰ ਵਿੱਚ ਐਲਾਨ ਕੀਤਾ ਸੀ ਕਿ ਅਰਜਨਟੀਨਾ ਦੀ ਟੀਮ ਕੇਰਲ ਦਾ ਦੌਰਾ ਕਰੇਗੀ ਅਤੇ ਕੋਚੀ ਵਿੱਚ ਦੋ ਦੋਸਤਾਨਾ ਮੈਚ ਖੇਡੇਗੀ। ਐੱਚਐੱਸਬੀਸੀ ਇੰਡੀਆ ਅੱਜ ਭਾਰਤ ’ਚ ਫੁਟਬਾਲ ਦੇ ਸਹਿਯੋਗ ਅਤੇ ਪ੍ਰਚਾਰ ਲਈ ਅਰਜਨਟੀਨਾ ਟੀਮ ਦਾ ਅਧਿਕਾਰਤ ਭਾਈਵਾਲ ਬਣ ਗਿਆ ਹੈ। ਉਸ ਨੇ ਐਲਾਨ ਕੀਤਾ ਕਿ ਮੈਚ ਅਕਤੂਬਰ ਵਿੱਚ ਖੇਡੇ ਜਾਣਗੇ।