Sports

IPL ਮੇਜ਼ਬਾਨ RCB ਨੇ ਰਾਜਸਥਾਨ ਰੌਇਲਜ਼ ਨੂੰ 11 ਦੌੜਾਂ ਨਾਲ ਹਰਾਇਆ

ਬੰਗਲੂਰੂ-ਮੇਜ਼ਬਾਨ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਰਾਜਸਥਾਨ ਰੌਇਲਜ਼ (RR) ਦੀ ਟੀਮ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਬੰਗਲੂਰੂ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 205/ 5 ਦਾ ਸਕੋਰ ਬਣਾਇਆ ਸੀ।

ਰਾਜਸਥਾਨ ਦੀ ਟੀਮ ਜਿੱਤ ਲਈ ਮਿਲੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਹੀ ਬਣਾ ਸਕੀ। ਟੀਮ ਲਈ ਯਸ਼ੱਸਵੀ ਜੈਸਵਾਲ ਨੇ 49 ਤੇ ਧਰੁਵ ਜੁਰੇਲ ਨੇ 47 ਦੌੜਾਂ ਦੀ ਪਾਰੀ ਖੇਡੀ। ਬੰਗਲੂਰੂ ਲਈ  ਜੋਸ਼ ਹੇਜ਼ਲਵੁੱਡ ਨੇ 4 ਤੇ ਕਰੁਨਾਲ ਪੰਡਿਆ ਨੇ ਦੋ ਵਿਕਟਾਂ ਲਈਆਂ।