featured

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਧਿਆਪਕ ਮਸਲਿਆਂ ਤੇ ਸਿੱਖਿਆ ਮੰਤਰੀ ਦੇ ਓ.ਐਸ.ਡੀ ਗੁਲਸ਼ਨ ਛਾਬੜਾ ਨਾਲ ਮੀਟਿੰਗ।

ਐਸ ਏ ਐਸ ਨਗਰ,24 ਅਗੱਸਤ(monty singh    )ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਸ ਜੀ ਦੇ ਓ.ਐਸ.ਡੀ. ਸ੍ਰੀ ਗੁਲਸ਼ਨ ਛਾਬੜਾ ਜੀ ਨਾਲ ਵਿਦਿਆ ਭਵਨ ਵਿਖੇ ਸਦਭਾਵਨਾ ਭਰੇ ਮਹੌਲ ਵਿੱਚ, ਮੋਰਚੇ ਦੇ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ, ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸਲਾਣਾ, ਬਾਜ ਸਿੰਘ ਖਹਿਰਾ, ਸੁਰੰਦਰ ਕੰਬੋਜ ਕੋ-ਕਨਵੀਨਰ ਸ਼ਮਸੇਰ ਸਿੰਘ ਦੀ ਅਗਵਾਹੀ ਹੇਠ ਹੋਈ। ਸਭ ਤੋਂ ਪਹਿਲਾ ਓ.ਡੀ.ਐਲ ਅਧਿਆਪਕਾਂ ਨੂੰ ਰੈਗੂਲਰ ਕਰਨ, 4161 ਅਧਿਆਪਕਾਵਾਂ ਨੂੰ ਨੋਸ਼ਨਲ ਜਾਇਨਿੰਗ ਤੋਂ ਮੈਟਰਨਿਟੀ ਲੀਵ ਦੇਣ ਅਤੇ ਉਹਨਾ ਨੂੰ ਨੋਸ਼ਨਲ ਜਾਇਨਿੰਗ ਤੋਂ ਤਨਖਾਹ ਦੇਣ ਅਤੇ ਪਿਛਲੀ ਸਰਕਾਰ ਸਮੇਂ ਸੰਘਰਸ਼ਾ ਦੌਰਾਨ ਵਿਕਟੇਮਾਈਜੇਸ਼ਨਾ ਅਤੇ ਦਿਤੀਆਂ ਸਜਾਵਾਂ ਨੂੰ ਰੱਦ ਕਰਨ ਦੇ ਫੈਸ਼ਲੇ ਦਾ ਸਵਾਗਤ ਕੀਤਾ ਗਿਆ ਅਤੇ ਰਹਿੰਦੀਆਂ ਵਿਕਟੇਮਾਈਜੇਸ਼ਨਾ (ਜਿਨ੍ਹਾ ਵਿੱਚ ਊਧਮ ਸਿੰਘ ਅਤੇ ਦੀਦਾਰ ਸਿੰਘ ਮੁੱਦਕੀ) ਤੁਰੰਤ ਰੱਦ ਕਰਨ ਦਾ ਫੈਸ਼ਲਾ ਕੀਤਾ ਗਿਆ। ਅਧਿਆਪਕਾਂ ਦੀਆ ਬਹੁਤ ਸਾਰੀਆਂ ਮੰਗਾਂ ਉਪਰ ਸਹਿਮਤੀ ਬਣੀ। ਉਹਨਾ ਨੇ ਦਸਿਆ ਕਿ ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਅਤੇ 2.59 ਦਾ ਗੁਣਾਕ ਅਧਿਆਪਕਾਂ ਦੇ ਸਾਰੇ ਵਰਗਾਂ ਨੂੰ ਦੇਣ ਲਈ ਸਿਫਾਰਸ਼ ਸਿੱਖਿਆ ਮੰਤਰੀ ਜੀ ਵਲੋਂ ਪੰਜਾਬ ਸਰਕਾਰ ਨੂੰ ਭੇਜ ਦਿਤੀ ਗਈ ਹੈ ਅਤੇ ਦਫਤਰੀ ਕਾਮਿਆਂ ਨੂੰ ਵੀ ਜਲਦੀ ਰੈਗੂਲਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। 4161 ਅਧਿਆਪਕਾਂ ਵਿੱਚੋਂ ਮਿਊਜਕ ਟੀਚਰਾਂ ਅਤੇ 168 ਡੀ.ਪੀ.ਈ ਅਧਿਆਪਕਾਂ ਦੇ ਆਰਡਰ ਜਲਦੀ ਜਾਰੀ ਕੀਤੇ ਜਾਣਗੇ ਅਤੇ ਉਹਨਾ ਨੂੰ ਨੋਸ਼ਨਲ ਜਾਇਨਿੰਗ ਤੋਂ ਤਨਖਾਹ ਦਿਤੀ ਜਾਵੇਗੀ। 30-11-2022 ਤੋਂ ਤਰੱਕੀ ਕੀਤੇ ਗਏ ਪ੍ਰਿੰਸੀਪਲ ਨੂੰ ਵੀ ਨੋਸ਼ਨਲ ਜਾਇਨਿੰਗ ਤੋਂ ਗ੍ਰੇਡ ਦੇਣ ਦਾ ਭਰੋਸ਼ਾ ਦਿਵਾਇਆ। ਕੰਪਿਊਟਰ ਫੈਕਿਲਟੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆੳੋੁਣ ਅਤੇ ਉਹਨਾ ਉਪਰ ਸੀ.ਐਸ.ਆਰ ਰੂਲ ਲਾਗੂ ਕਰਨ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, 01-01-04 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਤੇ ਮਿਡਲ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕ ਦੇਣ, ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਹੈਡ ਟੀਚਰ ਦੀ ਅਸਾਮੀ ਦੇਣ, ਸਾਰੇ ਵਰਗਾਂ (ਪ੍ਰਾਇਮਰੀ ਵਿਭਾਗ ਵਿੱਚ ਹੈਡ ਟੀਚਰ, ਸੀ.ਐਚ.ਟੀ ਅਤੇ ਬੀ.ਪੀ.ਈ.ਓਜ ਦੀਆ ਤਰੱਕੀਆਂ ਕਰਨ, ਜੇ.ਬੀ.ਟੀ ਕਾਡਰ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਮੁੱਖ ਅਧਿਆਪਕ, ਲ਼ੈਕਚਰਾਰ ਅਤੇ ਲੈਕਚਰਾਰ ਤੋਂ ਪ੍ਰਿੰਸੀਪਲ, ਨਾਨ ਟੀਚਿੰਗ ਸਟਾਫ) ਦੀਆਂ ਤਰੱਕੀਆਂ ਜਲਦ ਕਰਨ, ਐਸ.ਐਲ.ਏ ਦੀ 2011 ਤੋਂ ਪੇ ਪੈਰਿਟੀ ਬਹਾਲ ਕਰਨ ਅਤੇ ਐਸ ਐਲ.ਏ. ਦੀ ਅਸਾਮੀ ਦਾ ਨਾਮ ਬਦਲਣ, ਅਧਿਆਪਕਾਂ ਕੋਲੋਂ ਗੈਰ ਵਿਦਿਅਕ ਕੰਮ ਨਾ ਲ਼ੈਣ, ਦੋ ਦਿੰਨ ਤੱਕ ਮੈਡੀਕਲ ਛੁੱਟੀ ਲਈ ਮੈਡੀਕਲ ਸਰਟੀਫਿਕੇਟ ਨਾ ਦੇਣ ਲਈ ਲ਼ੈਟਰ ਜਾਰੀ ਕਰਨ, ਸਾਰੇ ਕੱਚੇ ਅਧਿਆਪਕਾਂ ਅਤੇ ਆਉਟਸੋਰਸ ਅਧਿਆਪਕਾਂ ਨੂੰ ਪੂਰੇ ਗ੍ਰੇਡ ਵਿੱਚ ਰੈਗੂਲਰ ਕਰਨ, ਏ.ਸੀ.ਪੀ.(4-9-14 ਸਾਲਾਂ) ਤਹਿਤ ਅਗਲੇਰੇ ਗ੍ਰੇਡ ਵਿੱਚ ਲਾਗੂ ਕਰਨ, ਬੀ.ਪੀ.ਓਜ ਦਫਤਰਾਂ ਵਿੱਚ ਸਿਫਟ ਕੀਤੇ 228 ਪੀ.ਟੀ.ਆਈਜ ਨੂੰ ਵਾਪਸ ਮਿਡਲ ਸਕੂਲਾਂ ਵਿੱਚ ਭੇਜਣ, ਖਤਮ ਕੀਤੀਆਂ ਪੋਸਟਾਂ (ਸਮੇਤ 1904 ਹੈਡ ਟੀਚਰ ਅਤੇ ਮਿਡਲ ਸਕੂਲਾਂ ਵਿੱਚ ਸੀ.ਐਡ.ਵੀ ਦੀਆਂ ਪੋਸਟਾ) ਬਹਾਲ ਕਰਨ, ਪੋਲੀਟੀਕਲ ਸਾਇੰ ਸ, ਇਤਿਹਾਸ ਆਦਿ ਲੈਕਚਰਾਰ ਦੀ ਭਰਤੀ ਲਈ ਟੀਚੰਗ ਵਿਸ਼ਾ ਬੀਐੱਡ ਵਿਚ ਟੀਚੰਗ ਆਫ਼ ਸੋਸ਼ਲ ਸਟੱਡੀ ਨੂੰ ਮੰਨਣ ਬਾਰੇ, ਅਧਿਆਪਕ ਭਰਤੀ ਕਰਨ ਲਈ ਟੈਸਟ ਦੀ ਯੋਗਤਾ 50% ਕਰਨ ਬਾਰੇ ਸਹਿਮਤੀ ਬਣੀ, ਮਿਤੀ 15-01-2015 ਤੋਂ ਪਰੋਬੇਸ਼ਨ ਪੀਰੀਅਡ ਐਕਟ ਰੱਦ ਕਰਕੇ ਪੂਰੇ ਤਨਖਾਹ ਸਕੇਲ ਅਤੇ ਪੇ ਕਮਿਸ਼ਨ ਦਾ ਲਾਭ ਦੇਣ, ਮਿਤੀ 17-07-2020 ਤੋਂ ਬਾਅਦ ਕਂੇਦਰ ਦੇ ਪੇ ਸਕੇਲ ਦੀ ਥਾਂ ਪੰਜਾਬ ਦਾ ਪੇ ਸਕੇਲ ਲਾਗੂ ਕਰਨ, ਨੇਤਰਹੀਣ ਸੰਗੀਤ ਅਧਿਆਪਕਾਂ ਨੂੰ ਪੋਸਟ ਸਮੇਤ ਬਦਲੀ ਦਾ ਮੌਕਾ ਦੇਣ ਅਤੇ ਬਾਕੀ ਮੰਗਾਂ ,ਸੈਕੰਡਰੀ ਸਕੂਲਾਂ ਵਿੱਚ ਵਾਈਸ ਪ੍ਰਿੰਸੀਪਲ ਅਤੇ ਹਾਈ ਸਕੂਲਾਂ ਵਿੱਚ ਸੈਕਿੰਡ ਹੈਡ ਦੀ ਅਸਾਮੀ ਦੇਣ, ਦਰਜਾ ਚਾਰ ਮੁਲਾਜਮਾਂ ਅਤੇ ਨਾਨ ਟੀਚਿੰਗ ਸਟਾਫ ਦੀਆਂ ਖਾਲੀ ਅਸਾਮੀਆਂ ਭਰਨ ਸਮੇਤ ਬਹੁਤ ਸਾਰੀਆਂ ਮੰਗਾਂ ਉਹਨਾ ਸਾਹਮਣੇ ਰੱਖੀਆਂ ਗਈਆਂ ਜਿਨਾ ਵਿੱਚੋਂ ਬਹੁਤ ਸਾਰੀਆਂ ਮੰਗਾਂ ਉਪਰ ਸਹਿਮਤੀ ਬਣੀ। ਰਹਿੰਦੀਆਂ ਮੰਗਾਂ ਲਈ ਉਹਨਾ ਨੂੰ ਮੰਗ ਪੱਤਰ ਦਿਤਾ ਗਿਆ ਅਤੇ ਉਹਨਾ ਨੇ ਭਰੋਸਾ ਦਿਵਾਇਆ ਕਿ ਇਹਨਾ ਮੰਗਾਂ ਨੂੰ ਵੀ ਜਲਦੀ ਪੂਰੀਆਂ ਕਰਨ ਦਾ ਯਤਨ ਕਰਾਂਗੇ । ਉਹਨਾ ਨੇ ਯਕੀਨ ਦਿਵਾਇਆ ਕਿ ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਇਮਰੀ ਅਧਿਆਪਕਾਂ ਤੋਂ ਇਲਾਵਾ ਪ੍ਰਾਇਮਰੀ ਵਿਭਾਗ ਵਿੱਚ ਘੱਟੋ ਘੱਟ ਦੋ ਅਧਿਆਪਕ ਦੇਣ ਦਾ ਯਤਨ ਕੀਤਾ ਜਾਵੇਗਾ। ਮੋਰਚੇ ਵਲੋਂ ਰੈਸ਼ਨੇਲਾਈਜੇਸਨ ਸਬੰਧੀ ਵਿਸਥਾਰਤ ਲਿਖਤੀ ਸੁਝਾਅ ਓ.ਐਸ.ਡੀ ਸਾਹਿਬ ਨੂੰ ਦਿਤੇ ਗਏ ਇਸ ਸਬੰਧੀ ਵੀ ਉਹਨਾ ਨੇ ਯਕੀਨ ਦਿਵਾਇਆ ਕਿ ਰੈਸ਼ਨੇਲਾਈਜੇਸਨ ਦੀ ਨੀਤੀ ਬਣਾਉਦੇ ਸਮੇਂ ਇਹਨਾ ਸੁਝਾਵਾਂ ਨੂੰ ਧਿਆਨ ਵਿੱਚ, ਰੱਖਿਆ ਜਾਵੇਗਾ। ਮੀਟਿੰਗ ਵਿੱਚ ਬਲਕਾਰ ਸਿੰਘ ਵਲਟੋਹਾ ਸਾਬਕਾ ਕਨਵੀਨਰ ਵਿਸ਼ੇਸ ਤੌਰ ਤੇ ਸਾਮਿਲ ਹੋਏ। ਮੀਟਿੰਗ ਵਿੱਚ ਹਰਜੀਤ ਸਿੰਘ ਜੁਨੇਜਾ, ਸੁਰਜੀਤ ਸਿੰਘ, ਜਗਤਾਰ ਸਿੰਘ ਖਮਾਣੋ, ਵਰਿੰਦਰਜੀਤ ਸਿੰਘ ਬਜਾਜ, ਸੁੱਚਾ ਸਿੰਘ ਚਾਹਲ, ਵਿਸ਼ਾਲ ਸ਼ਰਮਾ, ਮਨਦੀਪ ਸਿੰਘ ਸਰਥਲੀ, ਗੁਰਮੀਤ ਸਿੰਘ ਖਾਲਸਾ, ਜਗਤਾਰ ਸਿੰਘ ਚੱਠਾ, ਵਰਿੰਦਰਜੀਤ ਸਿੰਘ ਭੱਟੀਵਾਲ,ਜਸਪਾਲ ਸੰਧੂ, ਊਧਮ ਸਿੰਘ ਹਾਜਰ ਸਨ।

ਐਨ ਡੀ ਤਿਵਾੜੀ

7973689591