ਪੰਜਾਬ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ।
ਪੰਜਾਬ ਸਰਕਾਰ ਵਲੋਂ ਪੈਟਰੋਲ ‘ ਤੇ ਕਰੀਬ 1.08 ਫ਼ੀਸਦੀ ਦੀ ਵੈਟ ਦੀ ਦਰ ਵਿਚ ਵਾਧੇ ਨਾਲ ਕਰੀਬ 92 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ‘ ਤੇ 1.13 ਫ਼ੀਸਦੀ ਵੈਟ ਦੀ ਦਰ ਵਧਾਉਣ ਨਾਲ 90 ਪੈਸੇ ਪ੍ਰਤੀ ਲੀਟਰ ਡੀਜ਼ਲ ਮਹਿੰਗਾ ਹੋ ਗਿਆ । ਇਸ ਦਰ ਵਿਚ 10 ਫ਼ੀਸਦੀ ਸਰਚਾਰਜ ਵੀ ਸ਼ਾਮਿਲ ਹੈ । ਕਿਰਾਏ ਕਰਕੇ ਜ਼ਿਲ੍ਹਿਆਂ ਵਿਚ ਤੇਲ ਦੀ ਕੀਮਤ ਕੁਝ ਪੈਸੇ ਅਲੱਗ ਅਲੱਗ ਹੁੰਦੀ ਹੈ । ਪੈਟਰੋਲ ਦੇ ਉੱਪਰ ਪਹਿਲਾਂ ਵੈਟ ਦਰ 14.75 ਸੀ ਤੇ ਹੁਣ ਇਹ 15.74 ਹੋ ਗਈ ਹੈ ਤੇ ਇਸ ਤਰ੍ਹਾਂ ਨਾਲ ਡੀਜ਼ਲ ‘ ਤੇ ਵੈਟ ਪਹਿਲਾਂ 14.75 ਫ਼ੀਸਦੀ ਸੀ ਤਾਂ ਹੁਣ 12 ਫ਼ੀਸਦੀ ਹੋ ਗਿਆ ਹੈ।