featured

4 ਦਿਨ ਬੀਤਣ ਤੇ ਵੀ ਬਿਆਸ ‘ਚ ਡੁੱਬੇ ਭਰਾਵਾਂ ਦੀ ਮਿੱਟੀ ਵੀ ਨਾ ਮਿੱਲੀ,ਪਰਿਵਾਰ ਨੇ ਸਰਕਾਰ ਤੋ ਕੀਤੀ ਇਨਸਾਫ ਦੀ ਮੰਗ…

ਜਲੰਧਰ ਦੇ ਇੱਕ ਐੱਸ.ਐੱਚ.ਓ. ਨਵਦੀਪ ਸਿੰਘ ਵੱਲੋਂ ਜਲੀਲ ਕੀਤੇ ਜਾਣ ਤੋਂ ਬਾਅਦ ਬਿਆਸ ਦਰਿਆ ਵਿੱਚ ਛਾਲ ਮਾਰੇ ਜਾਣ ਤੋਂ ਬਾਅਦ ਲਾਪਤਾ ਹੋਇਆ ਨੂੰ 4 ਦਿਨ ਬੀਤਣ ਤੇ ਵੀ ਪੁਲਸ ਨੂੰ ਕੋਈ ਅਤਾ ਪਤਾ ਨਹੀ ਲੱਗਿਆ।ਜਿਸ ਕਰਕੇ ਪੀੜਤ ਪਰਿਵਾਰ ਕਾਫੀ ਪਰੇਸ਼ਾਨ ਸਥਿਤੀ ਵਿੱਚ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਕਾਰਵਾਈ ਵਿੱਚ ਢਿੱਲ ਵਰਤੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਤੱਕ ਪੁਲਸ ਨੇ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਅਤੇ ਨਾ ਹੀ ਕਿਸੇ ਮੁਲਜ਼ਮ ਖਿਲਾਫ਼ ਕੋਈ ਕਾਰਵਾਈ ਕੀਤੀ ਗਈ।ਦੋ ਸਕੇ ਭਰਾਵਾਂ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਇਹ ਵੀ ਹੋਇਆ ਕਿ ਐਸ.ਐਚ.ਓ.ਨਵਦੀਪ ਸਿੰਘ ਅਤੇ ਥਾਣਾ ਡਿਵੀਜਨ ਨੰਬਰ-1 ਦੇ ਮੁਲਾਜਿਮਾਂ ਨੇ ਲਾਪਤਾ ਹੋਏ ਦੋ ਭਰਾਵਾਂ ਵਿੱਚੋ ਇੱਕ ਭਰਾ ਤੇ ਥਾਣੇ ਦੇ ਅੰਦਰ ਥਰਡ ਡਿਗਰੀ ਟਾਰਚਰ ਦਾ ਇਸਤੇਮਾਲ ਕੀਤਾ ਗਿਆ, ਇੱਥੇ ਹੀ ਨਹੀਂ ਖੁਦ ਐਸ.ਐਚ.ਓ.ਨੇ ਮਾਨਵਜੀਤ ਸਿੰਘ ਢਿੱਲੋ ਨੂੰ ਪਹਿਲਾ ਥੱਪੜ ਮਾਰੇ ਤੇ ਬਾਅਦ ਵਿੱਚ ਪੱਗ ਲਾਹ ਕੇ ਜਲੀਲ ਕੀਤਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐੱਸ.ਐੱਚ.ਓ. ਤੇ ਕਾਰਵਾਈ ਤਾਂ ਕੀ ਉਸ ਨੂੰ ਉਸ ਥਾਣੇ ਵਿੱਚੋ ਅਜੇ ਤੱਕ ਬਦਲਿਆ ਤੱਕ ਨਹੀਂ ਗਿਆ। ਬਿਆਸ ਦਰਿਆ ਵਿੱਚ ਦੋਵਾਂ ਭਰਾਵਾਂ ਨੂੰ ਲੱਭਣ ਲਈ ਪਰਿਵਾਰ ਨੇ ਖੁਦ ਗੋਤਾਖੋਰਾਂ ਦਾ ਇੰਤਜਾਮ ਵੀ ਕੀਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕਿਆਂ ਨੇ ਐਸ. ਐੱਚ. ਓ ਵੱਲੋਂ ਜ਼ਲੀਲ ਕਰਨ ਤੇ ਵਿਆਸ ਦਰਿਆ ਵਿੱਚ ਛਾਲ ਮਾਰੀ ਹੈ। ਸਾਡੇ ਮੋਹਤਬਰਾਂ ਨੇ ਮੌਕੇ ਤੇ ਹੋਏ ਸਾਰੇ ਝਗੜੇ ਨੂੰ ਦੇਖਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਚਾਹੁੰਦੀ ਤਾਂ ਘਰੇਲੂ ਝਗੜੇ ਨੂੰ ਦੋਵਾਂ ਧਿਰਾਂ ਨੂੰ ਆਸਾਨੀ ਨਾਲ ਸਮਝਾ ਕੇ ਨਿਬੇੜਿਆ ਜਾ ਸਕਦਾ ਸੀ ਪਰ ਪੁਲਸ ਨੇ ਸਾਡੇ ਹੀ ਮੁੰਡੇ ਤੇ ਧਾਰਾ 107/51 ਲਗਾ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਆਮ ਲੋਕਾਂ ਨਾਲ ਧੱਕਾ ਹੋ ਰਿਹਾ ਹੈ, ਹੁਣ ਸਰਕਾਰ ਆਮ ਲੋਕਾਂ ਦਾ ਸਾਥ ਦੇਣ। ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਤੋਂ ਇਨਸਾਫ਼ ਲਈ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਐਸ. ਐਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ, ਹੋਰ ਪੁਲਸ ਮੁਲਾਜਮਾਂ ਅਤੇ ਕੁੜੀ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।