_*ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਵਿਖੇ ਲਗਾਇਆ ਗਿਆ ਗਣਿਤ ਮੇਲਾ*_
ਜਲੰਧਰ 30 ਜੁਲਾਈ (ਹਰਜੀਤ ਸਿੰਘ) _*ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਵਿਖੇ ਲਗਾਇਆ ਗਿਆ ਗਣਿਤ ਮੇਲਾ*_ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਦੀ ਅਗਵਾਈ ਹੇਠ ਅੱਜ ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਵਿਖੇ ਗਣਿਤ ਮੇਲਾ ਲਗਾਇਆ ਗਿਆ। ਗਣਿਤ ਅਧਿਆਪਕਾਂ ਹਰਜੀਤ ਸਿੰਘ, ਮਨਦੀਪ ਕੌਰ ਅਤੇ ਸ਼ਿਵਾਨੀ ਦੇ ਯੋਗ ਮਾਰਗ ਦਰਸ਼ਨ ਹੇਠ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਕਰੋ ਅਤੇ ਸਿੱਖੋ ਵਿਧੀ ਰਾਹੀਂ ਗਣਿਤ ਵਿਸ਼ੇ ਦੇ ਵਰਕਿੰਗ ਮਾਡਲ ਅਤੇ ਚਾਰਟ ਪ੍ਰਦਰਸ਼ਿਤ ਕੀਤੇ। ਸਕੂਲ ਇੰਚਾਰਜ ਰਸ਼ਪਾਲ ਕੌਰ ਵੱਲੋਂ ਵਿਦਿਆਰਥੀਆਂ ਦੀ ਹਰੇਕ ਗਤੀਵਿਧੀ ਨੂੰ ਬੜੀ ਦਿਲਚਸਪੀ ਨਾਲ ਦੇਖਿਆ ਗਿਆ ਅਤੇ ਵਿਦਿਆਰਥੀਆਂ ਸਖ਼ਤ ਮਿਹਨਤ ਦੀ ਸ਼ਲਾਘਾ ਵੀ ਕੀਤੀ ਗਈ। ਗਣਿਤ ਮੇਲੇ ਦੌਰਾਨ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਗਿਆ। ਅੱਜ ਦੇ ਗਣਿਤ ਮੇਲੇ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਵੱਲੋਂ ਵੀ ਹਾਜ਼ਰੀ ਭਰੀ ਗਈ। ਇਸ ਮੌਕੇ ਅਜੈ ਕੁਮਾਰ ਅਵਸਥੀ ਮਨਪ੍ਰੀਤ ਕੌਰ ਸਰਬਜੀਤ ਕੌਰ ਵਿਜੇ ਸ਼ਰਮਾ ਚਰਨਜੀਤ ਕੌਰ ਅਮਰੀਕ ਕੌਰ ਸੰਤੋਸ਼ ਕੁਮਾਰੀ ਨੀਲਮ ਕੁਮਾਰੀ ਅਤੇ ਹੋਰ ਵੀ ਅਧਿਆਪਕ ਮੌਜੂਦ ਸਨ ।