_*ਬੋਲੀਨਾ ਵਿਖੇ ਲਗਾਇਆ ਗਿਆ ਗਣਿਤ ਮੇਲਾ*_
ਜਲੰਧਰ 30 ਜੁਲਾਈ ( ਚਰਨਜੀਤ ਸਿੰਘ ) ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਲੀਨਾ ਵਿਖੇ ਗਣਿਤ ਮੇਲਾ ਲਗਾਇਆ ਗਿਆ।ਗਣਿਤ ਵਿਸ਼ੇ ਨੂੰ ਰੌਚਕ ਅਤੇ ਆਸਾਨ ਬਣਾਉਣ ਲਈ ਲਗਾਏ ਗਏ ਇਸ ਮੇਲੇ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦੁਆਰਾ ਗਣਿਤ ਵਿਸ਼ੇ ਨਾਲ ਸਬੰਧਤ ਵੱਖ ਵੱਖ ਕਿਰਿਆਵਾਂ ਅਤੇ ਮਾਡਲ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ। ਪ੍ਰਿੰਸੀਪਲ ਰਿਤੂ ਪਾਲ ਨੇ ਵਿਦਿਆਰਥੀਆਂ ਦੀ ਹਰ ਗਤੀਵਿਧੀ ਨੂੰ ਬੜੀ ਦਿਲਚਸਪੀ ਨਾਲ ਦੇਖਿਆ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਬਲਾਕ ਮੈਂਟਰ( ਗਣਿਤ ) ਧਰਮਪਾਲ ਵੱਲੋਂ ਗਣਿਤ ਮੇਲੇ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਗਣਿਤ ਲੈਕਚਰਾਰ ਰੁਪਿੰਦਰ ਕੌਰ ਅਤੇ ਗਣਿਤ ਮਿਸਟ੍ਰੈਸ ਜਸਬੀਰ ਕੌਰ ਅਤੇ ਸਮੂਹ ਭਾਗ ਲੈ ਰਹੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਗਈ।