ਰਾਜਨ ਅਰੋੜਾ ਵੱਲੋਂ ਜਲੰਧਰ ਦੇ ਵਾਰਡ ਨੰਬਰ 7 ਅਤੇ 8 ਦੇ ਵਸਨੀਕਾਂ ਦੀਆਂ ਸੁਣੀਆਂ ਗਈਆਂ ਮੁਸ਼ਕਲਾਂ….
ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੇ ਬੇਟੇ ਰਾਜਨ ਅਰੋੜਾ ਵੱਲੋਂ ਵਾਰਡ ਨੰਬਰ 7 ਅਤੇ 8 ਵਿਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਲਗਨਦੀਪ ਸਿੰਘ ਅਤੇ ਕੁਲਵੰਤ ਰਾਏ ਨੇ ਵੱਖ-ਵੱਖ ਕਲੋਨੀਆਂ ਵਿੱਚ ਲੋਕਾਂ ਨਾਲ ਰਾਬਤਾ ਕਰਵਾਇਆ। ਰਾਬਤੇ ਦੌਰਾਨ ਇਲਾਕਾ ਨਿਵਾਸੀਆਂ ਨੇ ਸੀਵਰੇਜ, ਵਾਟਰ ਸਪਲਾਈ, ਸੜਕਾਂ ਅਤੇ ਹੋਰ ਰੁਕੇ ਹੋਏ ਉਸਾਰੀ ਦੇ ਕੰਮਾਂ ਬਾਰੇ ਜਾਣੂ ਕਰਵਾਇਆ। ਲੋਕ ਮਿਲਣੀ ਦੌਰਾਨ ਰਾਜਨ ਅਰੋਡ਼ਾ ਵੱਲੋਂ ਰੇਲ ਵਿਹਾਰ, ਕਰੋਲ ਬਾਗ, ਯੂਨੀਵਰਸਿਟੀ ਇਨਕਲੇਵ, ਸਨਸ਼ਾਈਨ ਇਨਕਲੇਵ, ਅਤੇ ਪ੍ਰੀਤ ਇਨਕਲੇਵ ਦੇ ਵਸਨੀਕਾਂ ਨੂੰ ਜਲਦ ਤੋਂ ਜਲਦ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ।
ਆਪ ਵਿਧਾਇਕ ਰਮਨ ਅਰੋੜਾ ਜੀ ਦੇ ਨਿਰਦੇਸ਼ਾਂ ਦੀ ਸਖ਼ਤ ਪਾਲਣਾ ਕਰਦੇ ਹੋਏ ਸੀਨੀਅਰ ਨੇਤਾ ਲਗਨਦੀਪ ਸਿੰਘ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਲਝਾਉਣ ਵਿਚ ਬਹੁਤ ਗੰਭੀਰ ਦਿਖਾਈ ਦੇ ਰਹੇ ਹਨ ਅਤੇ ਹਰ ਜਿੰਮੇਵਾਰੀ ਨੂੰ ਪੂਰੀ ਦਿਲਚਸਪੀ ਨਾਲ ਨਿਭਾ ਰਹੇ ਹਨ।
ਲੋਕ ਮਿਲਣੀ ਦੌਰਾਨ ਰਾਜਨ ਅਰੋਡ਼ਾ, ਲਗਨਦੀਪ ਸਿੰਘ ਅਤੇ ਕੁਲਵੰਤ ਰਾਏ ਤੋਂ ਇਲਾਵਾ ਗੁਰਿੰਦਰ ਬਖਸ਼ੀ, ਘੁੰਮਣ ਸਾਹਿਬ ਅਤੇ ਵਿਜੇ ਕੁਮਾਰ ਕੌਸ਼ਲ ਮੌਕੇ ਤੇ ਮੌਜੂਦ ਰਹੇ।