ਇਨਸਾਫ ਦਵਾਉਣ ਦੀ ਬਜਾਏ ਗਲਤ ਵਿਅੱਕਤੀ ਦੀ ਮਦਦ ਕਰ ਰਿਹਾ ਹੈ ਜੰਡਿਆਲਾ ਪੈ੍ਸ ਕੱਲਬ ।

31 ਮਈ ਜੰਡਿਆਲਾ ਗੁਰੂ(ਅੰਮ੍ਰਿਤਪਾਲ ਸਿੰਘ ਸਫਰੀ)

ਬੀਤੇ ਦਿਨੀ ਜੰਡਿਆਲਾ ਪੈ੍ਸ ਕੱਲਬ ਵੱਲੋ ਵੱਖ~ 2 ਅਖਬਾਰਾਂ ਅਤੇ ਵੈਬ ਚੈਨਲਾਂ ਤੇ ਖਬਰਾਂ ਲਗਾਈਆਂ ਹਨ ਕਿ ਇਕ ਜਥੇਬੰਦੀ ਦੇ ਆਗੂ ਵੱਲੋ ਇਕ ਵੀਡੀਉ ਵਾਇਰਲ ਕਰਕੇ ਉਕਤ ਪੈ੍ਸ ਕੱਲਬ ਦਾ ਅਕਸ਼ ਖਰਾਬ ਕਰਨ ਦਾ ਜਤਨ ਕੀਤਾ ਗਿਆ ਹੈ।ਖਬਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਮਨਜੀਤ ਸਿੰਘ ਗਹਿਰੀ ਮੰਡੀ ਵੱਲੋ ਕੱਲਬ ਦੇ ਦਫਤਰ ਮੂਹਰੇ ਇਸ ਕਰਕੇ ਧਰਨਾ ਲਗਾਉਣ ਦੀ ਚਿਤਾਵਨੀ ਦਿਤੀ ਗਈ ਹੈ।

ਖਬਰ ਦਾ ਸਪੱਸਟੀ ਕਰਨ ਦਿੰਦਿਆ ਮਨਜੀਤ ਸਿੰਘ(ਪਤਰਕਾਰ ਨਵਾ ਜਮਾਨਾਂ)ਨੇ ਦਸਿਆ ਕਿ ਹਰਿੰਦਰਪਾਲ ਸਿੰਘ(ਪਤੱਰਕਾਰ ਨਵਾ ਜਮਾਨਾਂ)ਵੱਲੋ ਜੋ ਭਾਰਤੀ ਐਕਸਾ ਲਾਈਫ ਇੰਸ਼ੋਰੈਸ ਕੰਪਨੀ ਵਿਚ ਏਜੰਟ ਵਜੋ ਕੰਮ ਕਰ ਰਿਹਾ ਸੀ ਨੇ ਮੇਰੀ ਮਾਤਾ ਦੀ ਬੀਮਾ ਪਾਲਿਸੀ ਕਰਨ ਲਈ ਮੇਰੇ ਕੋਲੋ 63 ਹਜਾਰ ਰੁਪਏ ਆਪਣੇ ਖਾਤੇ ਵਿਚ ਪਵਾ ਲਏ।ਇਸ ਵੱਕਤ ਤੱਕ ਮੇਰੀ ਮਾਤਾ ਦੀ ਮੋਤ ਹੋ ਗਈ।ਇਸ ਨੇ ਅਤੇ ਕੰਪਨੀ ਨੇ ਰਲ ਕੇ ਮੇਰੀ ਸਹਿਮਤੀ ਤੋ ਬਿਨਾ ਪਾਲਿਸੀ ਮੇਰੇ ਨਾ ਤੇ ਕਰ ਦਿਤੀ।ਜਿਸ ਤੇ ਥੋਖਾ ਕਰਦੇ ਹੋਏ ਪਾਲਿਸੀ ਤੇ ਮੇਰਾ ਫੋਨ ਨੰਬਰ ਨਾ ਦੇ ਕੇ ਕਿਸੇ ਹੋਰ ਦਾ ਨੰਬਰ ਲਿਖਿਆ ਗਿਆ।ਮੇਰਾ ਘਰ ਦਾ ਪਤਾ ਵੀ ਗਲਤ ਲਿਖਿਆ ਗਿਆ।ਇਸ ਸਬੰਧੀ ਮੈ ਉਕਤ ਕਲੱਬ ਦੇ ਪਰਧਾਨ ਕੋਲ ਵੱਖ ਵੱਖ ਬੰਦਿਆ ਨੂੰ ਲੈ ਪੰਦਰਾਂ ਵਾਰ ਗਿਆ।ਜੰਡਿਆਲਾ ਪੈ੍ਸ ਕਲੱਬ ਦੀ ਸ਼ਿਕਾਇਤ ਨਵਾਰਨ ਕਮੇਟੀ ਕੋਲ ਵੀ ਗਿਆ,ਹਰਿੰਦਰਪਾਲ ਨੂੰ ਨਿਜੀ ਤੋਰ ਤੇ ਲਗਭਗ ਵੀਹ ਵਾਰ ਕਿਹਾ ਪਰ ਕੋਈ ਇਨਸਾਫ ਨਹੀ ਮਿਲਿਆ।ਮਾਮਲੇ ਨੂੰ ਸਪੱਸ਼ਟ ਕਰਦਿਆ ਮਨਜੀਤ ਨੇ ਕਿਹਾ ਕੇ ਵੀਡੀਉ ਵਿਚ ਜੰਡਿਆਲਾ ਪੈ੍ਸ ਕਲੱਬ ਦਾ ਨਾਂ ਤਕ ਨਹੀ ਲਿਆ ਗਿਆ।ਫਿਰ ਕਲੱਬ ਦੀ ਕਿਵੇ ਸ਼ਵੀ ਖਰਾਬ ਹੋ ਗਈ।ਕੱਲਬ ਵੱਲੋ ਮੇਰੇ ਖਿਲਾਫ ਦਿਤੀ ਦਰਖਾਸਤ ਝੂਠੀ ਅਤੇ ਬੇਬੁਨਿਆਦ ਹੈ।ਕਲੱਬ ਉਲਟਾ ਮੇਰੀ ਸ਼ਵੀ ਖਰਾਬ ਕਰ ਰਿਹਾ ਹੈ ਅਤੇ ਦੋਸ਼ੀ ਵਿਅਕਤੀ ਧਿਰ ਬਣ ਕੇ ਕੰਮ ਕਰ ਰਿਹਾ ਹੈ।