ਲਗਨਦੀਪ ਸਿੰਘ ਅਤੇ ਕੁਲਵੰਤ ਰਾਏ ਨੇ ਜਲੰਧਰ ਦੇ ਵਾਰਡ ਨੰਬਰ 7 ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ।
ਕਰੋਲ ਬਾਗ਼ ਵਿਚ ਡਿਪਸ ਸਕੂਲ ਦੇ ਨੇਡ਼ੇ ਇਕ ਪਾਰਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸਦਾ ਜਾਇਜ਼ਾ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਲਗਨਦੀਪ ਸਿੰਘ ਅਤੇ ਕੁਲਵੰਤ ਰਾਏ ਨੇ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਮੌਜੂਦਾ ਐਮ.ਐਲ.ਏ. ਸ੍ਰੀ ਰਮਨ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਤੌਰ ਵਾਰਡ ਇੰਚਾਰਜ ਦੀ ਡਿਊਟੀ ਪੂਰੇ ਤਨਦੇਹੀ ਨਾਲ ਨਿਭਾ ਰਹੇ ਹਾਂ ਅਤੇ ਆਉਂਦੇ ਸਮੇਂ ਵਿੱਚ ਪਾਰਟੀ ਜਿੱਥੇ ਵੀ ਸਾਡੀ ਡਿਊਟੀ ਲਗਾਉਗੀ, ਅਸੀਂ ਪੂਰੀ ਲਗਨ ਦੇ ਨਾਲ ਨਿਭਾਵਾਂਗੇ। ਇਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਲੇਡੀਜ਼ ਵਿੰਗ ਦੇ ਸੀਨੀਅਰ ਵਰਕਰ ਮੈਡਮ ਕੌਸ਼ਲ ਵੀ ਮੌਕੇ ਤੇ ਮੌਜੂਦ ਰਹੇ।